Jeremiah 4:30 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੂਦਾਹ, ਤੂੰ ਤਬਾਹ ਕੀਤਾ ਗਿਆ ਹੈਂ। ਇਸ ਲਈ ਹੁਣ ਤੂੰ ਕੀ ਕਰ ਰਿਹਾ ਹੈਂ? ਤੂੰ ਆਪਣੀ ਸਭ ਤੋਂ ਸੋਹਣੀ ਲਾਲ ਪੋਸ਼ਾਕ ਕਿਉਂ ਪਾਈ ਹੋਈ ਹੈ? ਤੂੰ ਸੋਨੇ ਦੇ ਗਹਿਣੇ ਕਿਉਂ ਪਹਿਨੇ ਹੋਏ ਨੇ? ਤੂੰ ਆਪਣੀਆਂ ਅੱਖਾਂ ਕਿਉਂ ਸਿਂਗਾਰੀਆਂ ਨੇ? ਤੂੰ ਆਪਣੇ-ਆਪ ਨੂੰ ਸੁੰਦਰ ਬਣਾਇਆ ਪਰ ਇਹ ਸਿਰਫ਼ ਵਕਤ ਦੀ ਬਰਬਾਦੀ ਹੈ। ਤੈਨੂੰ ਤੇਰੇ ਪ੍ਰੇਮੀ ਨਫ਼ਰਤ ਕਰਦੇ ਨੇ। ਉਹ ਤੈਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਹੇ ਉਜਾੜੀਏ, ਕੀ ਕਰਦੀ ਹੈਂ? ਭਾਵੇਂ ਤੂੰ ਸੂਹਾ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਨਾਲ ਸਜ਼ਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈਂ, ਤੇਰੇ ਧਗੜੇ ਤੈਥੋਂ ਘਿਣ ਕਰਦੇ ਹਨ, ਓਹ ਤੇਰੀ ਜਾਨ ਨੂੰ ਭਾਲਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈਂ? ਭਾਵੇਂ ਤੂੰ ਲਾਲ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਸਜਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ, ਤੇਰੇ ਪ੍ਰੇਮੀ ਤੈਥੋਂ ਘਿਣ ਕਰਦੇ ਹਨ, ਉਹ ਤੇਰੀ ਜਾਨ ਨੂੰ ਭਾਲਦੇ ਹਨ।