Jeremiah 40:15 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿੱਚ ਗਦਲਯਾਹ ਨਾਲ ਗੁਪਤ ਰੂਪ ਵਿੱਚ ਗੱਲ ਕੀਤੀ। ਯੋਹਾਨਾਨ ਨੇ ਗਦਲਯਾਹ ਨੂੰ ਆਖਿਆ, “ਮੈਨੂੰ ਜਾਣ ਦਿਓ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਕਤਲ ਕਰ ਲੈਣ ਦਿਓ। ਕੋਈ ਵੀ ਬੰਦਾ ਇਸ ਬਾਰੇ ਨਹੀਂ ਜਾਣ ਸੱਕੇਗਾ। ਸਾਨੂੰ ਚਾਹੀਦਾ ਹੈ ਕਿ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਨਾ ਦੇਈਏ। ਇਸ ਤਰ੍ਹਾਂ ਨਾਲ ਤਾਂ ਯਹੂਦਾਹ ਦੇ ਉਹ ਸਾਰੇ ਲੋਕ ਜਿਹੜੇ ਤੁਹਾਡੇ ਆਲੇ-ਦੁਆਲੇ ਇਕੱਠੇ ਹੋਏ ਨੇ ਫ਼ੇਰ ਇੱਕ ਵਾਰ ਵੱਖ-ਵੱਖ ਦੇਸ਼ਾਂ ਵਿੱਚ ਖਿੱਲਰ ਜਾਣਗੇ। ਅਤੇ ਇਸਦਾ ਅਰਬ ਇਹ ਹੋਵੇਗਾ ਕਿ ਯਹੂਦਾਹ ਦੇ ਬੋੜੇ ਜਿੰਨੇ ਬਚੇ ਹੋਏ ਲੋਕ ਵੀ ਖਤਮ ਹੋ ਜਾਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਨੂੰ ਮਾਰ ਦਿਆਂ। ਏਸ ਨੂੰ ਕੋਈ ਨਾ ਜਾਣੇਗਾ। ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਮਾਰ ਦੇ। ਇਸ ਨੂੰ ਕੋਈ ਨਾ ਜਾਣੇਗਾ। ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ-ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ?