Jeremiah 46:2 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਸੰਦੇਸ਼ ਮਿਸਰ ਦੀ ਕੌਮ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਨਕੋ ਦੀ ਫ਼ੌਜ ਬਾਰੇ ਹੈ। ਨਕੋ ਮਿਸਰ ਦਾ ਰਾਜਾ ਸੀ। ਉਸਦੀ ਫ਼ੌਜ ਕਰਕਮਿਸ਼ ਦੇ ਕਸਬੇ ਵਿੱਚ ਹਾਰ ਗਈ ਸੀ। ਕਰਕਮਿਸ਼ ਫ਼ਰਾਤ ਦਰਿਆ ਦੇ ਕੰਢੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਕਰਕਮਿਸ਼ ਵਿੱਚ ਫ਼ਿਰਊਨ ਨਕੋ ਦੀ ਫ਼ੌਜ ਨੂੰ ਉਦੋਂ ਹਰਾਇਆ ਸੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਚੌਬਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਇਹ ਯਹੋਵਾਹ ਦਾ ਸੰਦੇਸ਼ ਮਿਸਰ ਨੂੰ ਹੈ:
Punjabi Bible 2016 - ਪਵਿੱਤਰ ਬਾਈਬਲ O.V.
ਮਿਸਰ ਲਈ। ਮਿਸਰ ਦੇ ਰਾਜੇ ਫ਼ਿਰਊਨ ਨਕੋ ਦੀ ਫੌਜ ਦੇ ਵਿਖੇ ਜਿਹੜੀ ਕਰਕਮਿਸ਼ ਵਿੱਚ ਦਰਿਆ ਫਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ ਫ਼ਤਹ ਕਰ ਲਿਆ ਸੀ, -
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮਿਸਰ ਲਈ। ਮਿਸਰ ਦੇ ਰਾਜੇ ਫ਼ਿਰਊਨ ਨਕੋਹ ਦੀ ਫੌਜ ਦੇ ਬਾਰੇ ਜਿਹੜੀ ਕਰਕਮੀਸ਼ ਵਿੱਚ ਦਰਿਆ ਫ਼ਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਫਤਹ ਕਰ ਲਿਆ ਸੀ, -