Jeremiah 49:3 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਹਸ਼ਬੋਨ ਦੇ ਲੋਕੋ ਰੋਵੋ, ਕਿਉਂ ਕਿ ਅਈ ਦਾ ਸ਼ਹਿਰ ਤਬਾਹ ਹੋ ਗਿਆ ਹੈ। ਅੰਮੋਨ ਦੇ ਰੱਬਾਹ ਦੀਓ ਔਰਤੋਂ, ਰੋਵੋ! ਆਪਣੇ ਸੋਗ ਦੇ ਬਸਤਰ ਪਹਿਨ ਲਵੋ ਅਤੇ ਰੋਵੋ। ਸੁਰੱਖਿਆ ਲਈ ਸ਼ਹਿਰ ਵੱਲ ਭੱਜੋ। ਕਿਉਂ ਕਿ ਦੁਸ਼ਮਣ ਆ ਰਿਹਾ ਹੈ। ਉਹ ਮਲਕਾਮ ਨੂੰ ਉਸ ਦੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਲੈ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਹਸ਼ਬੋਨ, ਰੋ! ਕਿਉਂ ਜੋ ਅਈ ਲੁੱਟਿਆ ਗਿਆ। ਹੇ ਰੱਬਾਹ ਦੀਓ ਧੀਓ, ਦੁਹਾਈ ਦਿਓ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਏੱਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਅਸੀਰੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਹਸ਼ਬੋਨ, ਰੋ! ਕਿਉਂ ਜੋ ਅਈ ਲੁੱਟਿਆ ਗਿਆ। ਹੇ ਰੱਬਾਹ ਦੀ ਧੀਓ, ਦੁਹਾਈ ਦਿਓ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇੱਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।