Jeremiah 50:29 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ, ਜੋ ਤੀਰ ਚਲਾਉਂਦੇ ਨੇ। ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ। ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸ ਦੇ ਮੰਦੇ ਕਾਰਿਆਂ ਦਾ ਬਦਲਾ ਦਿਓ। ਉਸ ਨਾਲ ਓਹੀ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ। ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ। ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਬੜਾ ਰੁੱਖਾ ਵਿਹਾਰ ਸੀ। ਇਸ ਲਈ ਬਾਬਲ ਨੂੰ ਸਜ਼ਾ ਦਿਓ।
Punjabi Bible 2016 - ਪਵਿੱਤਰ ਬਾਈਬਲ O.V.
ਧਣੁਖ ਦੇ ਘਾਗਾਂ ਨੂੰ ਸਾਰੇ ਜਿਹੜੇ ਧਣੁਖ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ। ਓਹ ਉਸ ਦੇ ਆਲੇ ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ! ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ ਉਸ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਓਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਧਣੁੱਖ ਦੇ ਘਾਗਾਂ ਨੂੰ ਸਾਰੇ ਜਿਹੜੇ ਧਣੁੱਖ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ। ਉਹ ਉਸ ਦੇ ਆਲੇ-ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ! ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ। ਉਹ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਉਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ