Jeremiah 50:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਲੋਕ ਪੁੱਛਣਗੇ ਕਿ ਸੀਯੋਨ ਨੂੰ ਕਿਵੇਂ ਜਾਈ ਦਾ ਹੈ। ਉਹ ਉਸ ਤਰਫ਼ ਨੂੰ ਜਾਣਾ ਸ਼ੁਰੂ ਕਰਨਗੇ। ਲੋਕ ਆਖਣਗੇ, ‘ਆਓ ਆਪਾਂ ਯਹੋਵਾਹ ਨਾਲ ਰਲ ਜਾਈਏ। ਆਓ ਇੱਕ ਇਕਰਾਰ ਕਰੀਏ ਜਿਹੜਾ ਸਦਾ ਲਈ ਰਹੇਗਾ। ਆਓ ਇੱਕ ਇਕਰਾਰ ਕਰੀਏ ਜਿਹੜਾ ਕਦੇ ਨਾ ਭੁੱਲੀਏ।’
Punjabi Bible 2016 - ਪਵਿੱਤਰ ਬਾਈਬਲ O.V.
ਓਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪ ਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ।