Jeremiah 51:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਇਕਰਾਰ ਕਰਨ ਲਈ ਆਪਣੇ ਨਾਮ ਦਾ ਇਸਤੇਮਾਲ ਕੀਤਾ: “ਬਾਬਲ, ਮੈਂ ਤੈਨੂੰ ਬਹੁਤ ਸਾਰੇ ਦੁਸ਼ਮਣ ਫ਼ੌਜੀਆਂ ਨਾਲ ਭਰ ਦਿਆਂਗਾ। ਉਹ ਟਿੱਡੀਦਲ ਵਾਂਗ ਹੋਣਗੇ। ਉਹ ਤੇਰੇ ਵਿਰੁੱਧ ਜੰਗ ਜਿੱਤ ਜਾਣਗੇ। ਅਤੇ ਉਹ ਜਿੱਤ ਦੇ ਨਾਹਰੇ ਲਾਉਂਦੇ ਹੋਏ, ਤੇਰੇ ਉੱਪਰ ਖਲੋ ਜਾਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਸੈਨਾਂ ਦੇ ਯਹੋਵਾਹ ਨੇ ਆਪਣੀ ਜਾਨ ਦੀ ਸੌਂਹ ਖਾਧੀ ਹੈ, ਮੈਂ ਜਰੂਰ ਤੈਨੂੰ ਆਦਮੀਆਂ ਨਾਲ ਸਲਾ ਵਾਂਙੁ ਭਰ ਦਿਆਂਗਾ, ਓਹ ਤੇਰੇ ਉੱਤੇ ਫਤਹ ਦਾ ਨਾਰਾ ਮਾਰਨਗੇ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੈਨਾਂ ਦੇ ਯਹੋਵਾਹ ਨੇ ਆਪਣੀ ਜਾਨ ਦੀ ਸਹੁੰ ਖਾਧੀ ਹੈ, ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾ ਵਾਂਗੂੰ ਭਰ ਦਿਆਂਗਾ, ਉਹ ਤੇਰੇ ਉੱਤੇ ਫਤਹ ਦਾ ਨਾਰਾ ਮਾਰਨਗੇ!