Jeremiah 51:57 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਬਾਬਲ ਦੇ ਸਿਆਣੇ ਬੰਦਿਆਂ ਅਤੇ ਉੱਚੇ ਅਧਿਕਾਰੀਆਂ ਨੂੰ ਸ਼ਰਾਬੀ ਬਣਾ ਦਿਆਂਗਾ। ਮੈਂ ਰਾਜਪਾਲਾਂ, ਅਧਿਕਾਰੀਆਂ, ਅਤੇ ਫ਼ੌਜੀਆਂ ਨੂੰ ਵੀ ਸ਼ਰਾਬੀ ਬਣਾ ਦਿਆਂਗਾ, ਫ਼ੇਰ ਉਹ ਸਦਾ ਲਈ ਸੌਂ ਜਾਣਗੇ। ਉਹ ਕਦੇ ਨਹੀਂ ਉੱਠਣਗੇ।” ਰਾਜੇ ਨੇ ਇਹ ਗੱਲਾਂ ਆਖੀਆਂ, ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਉਸ ਦੇ ਸਰਦਾਰਾਂ ਅਰ ਬੁੱਧੀਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ, ਓਸ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਪਾਤਸ਼ਾਹ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ, ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ।