Jeremiah 9:17 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹੀ ਹੈ ਜੋ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ: “ਹੁਣ, ਇਨ੍ਹਾਂ ਗੱਲਾਂ ਬਾਰੇ ਸੋਚੋ! ਉਨ੍ਹਾਂ ਔਰਤਾਂ ਨੂੰ ਸੱਦੋ ਜਿਹੜੀਆਂ ਪੈਸੇ ਲੈ ਕੇ ਨੜੋਇਆਂ ਉੱਤੇ ਵੈਣ ਪਾਉਂਦੀਆਂ ਨੇ। ਉਨ੍ਹਾਂ ਔਰਤਾਂ ਨੂੰ ਸੱਦੋ, ਜਿਹੜੀਆਂ ਇਸ ਕੰਮ ਵਿੱਚ ਮਾਹਰ ਨੇ।
Punjabi Bible 2016 - ਪਵਿੱਤਰ ਬਾਈਬਲ O.V.
ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ - ਤੁਸੀਂ ਸੋਚੋ ਅਤੇ ਸਿਆਪਾ ਕਰਨ ਵਾਲੀਆਂ ਤੀਵੀਆਂ ਨੂੰ ਸੱਦੋ ਭਈ ਓਹ ਆਉਣ, ਬੁੱਧਵਾਨ ਤੀਵੀਆਂ ਨੂੰ ਸੱਦ ਘੱਲੋ ਭਈ ਓਹ ਆਉਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਸੋਚੋ ਅਤੇ ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸੱਦੋ ਭਈ ਉਹ ਆਉਣ, ਬੁੱਧਵਾਨ ਔਰਤਾਂ ਨੂੰ ਸੱਦ ਘੱਲੋ ਜੋ ਉਹ ਆਉਣ।