Job 1:16 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਹਾਲੇ ਸੁਨੇਹਾ ਦੇਣ ਵਾਲਾ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਅੱਯੂਬ ਕੋਲ ਆਇਆ। ਦੂਸਰੇ ਸੰਦੇਸ਼ਵਾਹਕ ਨੇ ਆਖਿਆ, “ਅਕਾਸ਼ ਤੋਂ ਬਿਜਲੀ ਡਿੱਗੀ ਤੇ ਉਸ ਨੇ ਤੇਰੀਆਂ ਭੇਡਾਂ ਤੇ ਤੇਰੇ ਨੌਕਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇੱਕਲਾ ਮੈਂ ਹੀ ਬੱਚਿਆਂ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ।”
Punjabi Bible 2016 - ਪਵਿੱਤਰ ਬਾਈਬਲ O.V.
ਉਹ ਅਜੇ ਏਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ ਕਿ ਪਰਮੇਸ਼ੁਰ ਦੀ ਅੱਗ ਅਕਾਸ਼ੋਂ ਉਤਰੀ। ਉਸ ਨੇ ਭੇਡਾਂ ਅਰ ਜੁਆਨਾਂ ਨੂੰ ਖਾ ਕੇ ਭਸਮ ਕਰ ਲਿਆ! ਮੈਂ ਹੀ ਇੱਕਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, “ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ। ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।”