Job 28:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮਜ਼ਦੂਰ ਕੱਚੀ ਧਾਤ ਦੀਆਂ ਨੜਾਂ ਦੇ ਪਿੱਛੇ ਚੱਲ ਕੇ ਧਰਤੀ ਦੀ ਡੂੰਘਾਈ ਤੀਕ ਖੁਦਾਈ ਕਰਦੇ ਹਨ। ਉਹ ਧਰਤੀ ਵਿੱਚ ਡੂੰਘੇ ਜਾਂਦੇ ਨੇ, ਉਨ੍ਹਾਂ ਥਾਵਾਂ ਤੋਂ ਬਹੁਤ ਦੂਰ ਜਿੱਥੇ ਲੋਕ ਰਹਿੰਦੇ ਨੇ, ਹੇਠਾਂ ਤੱਕ ਜਿੱਥੇ ਕੋਈ ਵੀ ਪਹਿਲਾਂ ਨਹੀਂ ਗਿਆ ਉਹ ਰੱਸਿਆਂ ਨਾਲ ਬਹੁਤ ਹੇਠਾਂ ਧਰਤੀ ਦੇ ਹੋਰਾਂ ਲੋਕਾਂ ਤੋਂ ਬਹੁਤ ਦੂਰ ਲਟਕਦੇ ਨੇ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਅਬਾਦੀ ਤੋਂ ਦੂਰ ਸੁਰੰਗ ਖੋਲ੍ਹਦੇ ਹਨ, ਅਤੇ ਰਾਹੀਆਂ ਤੋਂ ਵਿੱਸਰ ਜਾਂਦੇ ਹਨ, ਓਹ ਇਨਸਾਨ ਤੋਂ ਦੂਰ ਲਟਕਦੇ ਤੇ ਝੂਲਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਅਬਾਦੀ ਤੋਂ ਦੂਰ ਸੁਰੰਗ ਖੋਦਦੇ ਹਨ, ਜਿੱਥੇ ਮਨੁੱਖਾਂ ਦੇ ਪੈਰ ਵੀ ਨਹੀਂ ਪੈਂਦੇ, ਉਹ ਮਨੁੱਖਾਂ ਤੋਂ ਦੂਰ ਲਟਕਦੇ ਅਤੇ ਝੂਲਦੇ ਹਨ।