Joel 2:17 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਾਜਕਾਂ, ਯਹੋਵਾਹ ਦੇ ਸੇਵਕਾਂ ਨੂੰ ਵਰਾਂਡੇ ਅਤੇ ਜਗਵੇਦੀ ਵਿੱਚਲੇ ਥਾਂ ਵਿੱਚ ਰੋ ਲੈਣ ਦੇਵੋ। ਉਨ੍ਹਾਂ ਸਾਰੇ ਮਨੁੱਖਾਂ ਨੂੰ ਮਿਲਕੇ ਇਹ ਆਖਣਾ ਚਾਹੀਦਾ ਹੈ: “ਹੇ ਯਹੋਵਾਹ, ਆਪਣੇ ਲੋਕਾਂ ਤੇ ਮਿਹਰਬਾਨ ਹੋ ਆਪਣੇ ਲੋਕਾਂ ਨੂੰ ਸ਼ਰਮਿੰਦਗੀ ਤੋਂ ਬਚਾ ਦੂਜਿਆਂ ਲੋਕਾਂ ਨੂੰ ਆਪਣੇ ਲੋਕਾਂ ਦਾ ਮਖੌਲ ਨਾ ਉਡਾਉਣ ਦੇ। ਦੂਜੀਆਂ ਕੌਮਾਂ ਦੇ ਲੋਕਾਂ ਨੂੰ ਸਾਡੇ ਤੇ ਹੱਸ ਕੇ ਇਹ ਨਹੀਂ ਆਖਣਾ ਚਾਹੀਦਾ: ‘ਕਿੱਬੇ ਹੈ ਉਨ੍ਹਾਂ ਦਾ ਪਰਮੇਸ਼ੁਰ?’”
Punjabi Bible 2016 - ਪਵਿੱਤਰ ਬਾਈਬਲ O.V.
ਡਿਉੜ੍ਹੀ ਅਤੇ ਜਗਵੇਦੀ ਦੇ ਵਿੱਚ ਜਾਜਕ, ਯਹੋਵਾਹ ਦੇ ਸੇਵਕ ਰੋਣ, ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਦਾ ਸਰਫ਼ਾ ਕਰ, ਆਪਣੀ ਮਿਰਾਸ ਨੂੰ ਨਿੰਦਿਆ ਲਈ ਨਾ ਦੇਹ, ਭਈ ਕੌਮਾ ਓਹਨਾਂ ਦੇ ਉੱਤੇ ਰਾਜ ਕਰਨ। ਉੱਮਤਾਂ ਵਿੱਚ ਓਹ ਕਿਉਂ ਆਖਣ, ਓਹਨਾਂ ਦਾ ਪਰਮੇਸ਼ੁਰ ਕਿੱਥੇ ਹੈॽ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ। ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ?