John 1:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਸ਼ਬਦ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ। ਅਸੀਂ ਉਸਤੋਂ ਵੱਧ ਤੋਂ ਵੱਧ ਅਸੀਸਾਂ ਪ੍ਰਾਪਤ ਕੀਤੀਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਸਾਰਿਆਂ ਨੇ ਉਹਨਾਂ ਦੀ ਭਰਪੂਰੀ ਵਿੱਚੋਂ ਬੇਅੰਤ ਕਿਰਪਾ ਪ੍ਰਾਪਤ ਕੀਤੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਦੀ ਭਰਪੂਰੀ ਦੇ ਕਾਰਨ ਅਸੀਂ ਸਾਰਿਆਂ ਨੇ ਕਿਰਪਾ ਤੇ ਕਿਰਪਾ ਪਾਈ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ
Punjabi ERV
ਉਹ ਸ਼ਬਦ ਕਿਰਪਾ ਅਤੇ ਸੱਚ ਨਾਲ ਭਰਪੂਰ ਸੀ। ਅਸੀਂ ਉਸਤੋਂ ਵਧ੍ਧ ਤੋਂ ਵਧ੍ਧ ਅਸੀਸਾਂ ਪ੍ਰਾਪਤ ਕੀਤੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦੀ ਭਰਪੂਰੀ ਤੋਂ ਅਸੀਂ ਬੇਹੱਦ ਕਿਰਪਾ ਪਾਈ l
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدی بھرپُوری وِچوں اساں سبھناں نُوں مِلیا یعنی فضل اُتّے فضل۔
Punjabi Standard Bible (Punjabi Standard Bible) 2023
ਅਸੀਂ ਸਾਰਿਆਂ ਨੇ ਉਸ ਦੀ ਭਰਪੂਰੀ ਤੋਂ ਕਿਰਪਾ ਉੱਤੇ ਕਿਰਪਾ ਪ੍ਰਾਪਤ ਕੀਤੀ।