John 1:39 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਦੇਖੋ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ। ਉਨ੍ਹਾਂ ਨੇ ਥਾਂ ਦੇਖੀ ਜਿੱਥੇ ਯਿਸੂ ਰਹਿ ਰਿਹਾ ਸੀ। ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ। ਇਹ ਚਾਰ ਕੁ ਵਜੇ ਦਾ ਸਮਾਂ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਆਓ, ਅਤੇ ਦੇਖੋ ।” ਇਸ ਲਈ ਉਹ ਗਏ ਅਤੇ ਯਿਸੂ ਦੇ ਰਹਿਣ ਦੀ ਥਾਂ ਦੇਖੀ ਅਤੇ ਬਾਕੀ ਦਾ ਦਿਨ ਉਹਨਾਂ ਦੇ ਨਾਲ ਹੀ ਰਹੇ । (ਇਹ ਕੋਈ ਦੁਪਹਿਰ ਦੇ ਚਾਰ ਵਜੇ ਦਾ ਸਮਾਂ ਸੀ ।)
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਅਤੇ ਵੇਖ ਲਓ।” ਇਸ ਲਈ ਚੇਲਿਆਂ ਨੇ ਜਾ ਕੇ ਮਸੀਹ ਯਿਸ਼ੂ ਦਾ ਘਰ ਵੇਖਿਆ ਅਤੇ ਉਹ ਪੂਰਾ ਦਿਨ ਉਹਨਾਂ ਦੇ ਨਾਲ ਰਹੇ। ਉਸ ਵੇਲੇ ਲਗਭਗ ਦੁਪਹਿਰ ਦੇ ਚਾਰ ਵਜੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਨੇ ਉਨ੍ਹਾਂ ਨੂੰ ਆਖਿਆ, ਆਓ ਤਾਂ ਵੇਖੋਗੇ। ਸੋ ਓਹ ਗਏ ਅਰ ਜਿੱਥੇ ਉਹ ਰਹਿੰਦਾ ਸੀ ਵੇਖਿਆ ਅਤੇ ਉਸ ਦਿਨ ਉਹ ਦੇ ਸੰਗ ਰਹੇ। ਉਸ ਵੇਲੇ ਸਵਾ ਤਿੰਨਕੁ ਪਹਿਰ ਦਿਨ ਗਿਆ ਸੀ
Punjabi ERV
ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਦੇਖੋ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ। ਉਨ੍ਹਾਂ ਨੇ ਥਾਂ ਦੇਖੀ ਜਿਥੇ ਯਿਸੂ ਰਹਿ ਰਿਹਾ ਸੀ। ਉਸ ਦਿਨ ਉਹ ਉਥੇ ਯਿਸੂ ਦੇ ਨਾਲ ਹੀ ਰਹੇ। ਇਹ ਚਾਰ ਕੁ ਵਜੇ ਦਾ ਸਮਾਂ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਵੇਖੋ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ। ਉਨ੍ਹਾਂ ਨੇ ਥਾਂ ਵੇਖੀ ਜਿੱਥੇ ਯਿਸੂ ਰਹਿ ਰਿਹਾ ਸੀ। ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ। ਇਹ ਚਾਰ ਕੁ ਵਜੇ ਦਾ ਸਮਾਂ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس اوہناں نُوں آکھیا آؤ ویکھو۔ سو اوہ آئے تے جِتّھے اوہ رہندا سی ویکھیا تے اوس دِہاڑے اوہدے کول رہئے۔ اوہ دسویں کُو گھنٹے سی۔
Punjabi Standard Bible (Punjabi Standard Bible) 2023
ਉਸ ਨੇ ਕਿਹਾ, “ਆਓ ਅਤੇ ਵੇਖੋ।” ਤਦ ਉਹ ਗਏ ਅਤੇ ਉਹ ਥਾਂ ਵੇਖੀ ਜਿੱਥੇ ਉਹ ਠਹਿਰਦਾ ਸੀ; ਉਸ ਦਿਨ ਉਸ ਦੇ ਨਾਲ ਰਹੇ। ਇਹ ਲਗਭਗ ਸ਼ਾਮ ਚਾਰ ਵਜੇ ਦਾ ਸਮਾਂ ਸੀ।