John 11:39 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਸੜ੍ਹਿਆਣ ਆਉਂਦੀ ਹੋਵੇਗੀ।” ਮਾਰਥਾ ਮਰੇ ਹੋਏ ਆਦਮੀ ਦੀ ਭੈਣ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਕਿਹਾ, “ਪੱਥਰ ਨੂੰ ਹਟਾਓ!” ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਬੋ ਆ ਰਹੀ ਹੋਵੇਗੀ ਕਿਉਂਕਿ ਉਸ ਨੂੰ ਉੱਥੇ ਰੱਖੇ ਹੋਏ ਚਾਰ ਦਿਨ ਹੋ ਗਏ ਹਨ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਨੇ ਹੁਕਮ ਦਿੱਤਾ, “ਪੱਥਰ ਨੂੰ ਹਟਾ ਦੇਵੋ।” ਲਾਜ਼ਰਾਸ ਦੀ ਭੈਣ ਮਾਰਥਾ ਨੇ ਕਿਹਾ, “ਪਰ ਹੇ ਪ੍ਰਭੂ ਇਸ ਵੇਲੇ ਤਾਂ ਉਸ ਤੋਂ ਬਦਬੂ ਆ ਰਹੀ ਹੋਵੇਗੀ, ਕਿਉਂਕਿ ਲਾਜ਼ਰਾਸ ਚਾਰ ਦਿਨ ਤੋਂ ਕਬਰ ਵਿੱਚ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਯਿਸੂ ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ
Punjabi ERV
ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉਥੋਂ ਤਾਂ ਹੁਣ ਸਢ਼ਿਆਣ ਆਉਂਦੀ ਹੋਵੇਗੀ।” ਮਾਰਥਾ ਮਰੇ ਹੋਏ ਆਦਮੀ ਦੀ ਭੈਣ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یِسُوع آکھیا پتّھر نُوں ہٹا دیو۔ مرتھا اوس موئے ہوئے دی بھین اوہنوں آکھن لگّی۔ اَے خُداوند ہُن تے اوہدے وِچوں مُشک آؤندی اے۔ کیوں جو اَج اوہنوں چوتھا دِن ہوگیا اے۔
Punjabi Standard Bible (Punjabi Standard Bible) 2023
ਯਿਸੂ ਨੇ ਕਿਹਾ, “ਪੱਥਰ ਹਟਾ ਦਿਓ।” ਪਰ ਉਸ ਮਰੇ ਹੋਏ ਦੀ ਭੈਣ ਮਾਰਥਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਸੜ੍ਹਿਆਂਦ ਆਉਂਦੀ ਹੈ, ਕਿਉਂਕਿ ਚਾਰ ਦਿਨ ਹੋ ਗਏ ਹਨ।”