John 11:42 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਹਮੇਸ਼ਾ ਸੁਣਦਾ ਹੈਂ ਪਰ ਇਹ ਗੱਲ ਮੈਂ ਇਸ ਲਈ ਆਖੀ ਕਿਉਂ ਕਿ ਬਹੁਤ ਸਾਰੇ ਲੋਕ ਇਸ ਵਕਤ ਮੇਰੇ ਕੋਲ ਇੱਕਤਰ ਹੋਏ ਹਨ। ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ ਪਰ ਮੈਂ ਇਸ ਭੀੜ ਦੇ ਕਾਰਨ ਜਿਹੜੀ ਮੇਰੇ ਆਲੇ ਦੁਆਲੇ ਖੜ੍ਹੀ ਹੈ, ਕਿਹਾ ਹੈ ਕਿ ਇਹ ਵਿਸ਼ਵਾਸ ਕਰਨ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ, ਪਰ ਮੈਂ ਇਹ ਸਭ ਇੱਥੇ ਖੜ੍ਹੇ ਲੋਕਾਂ ਦੇ ਭਲੇ ਲਈ ਕਿਹਾ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਤੁਸੀਂ ਮੈਨੂੰ ਭੇਜਿਆ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਓਹ ਪਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ
Punjabi ERV
ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਹਮੇਸ਼ਾ ਸੁਣਦਾ ਹੈਂ ਪਰ ਇਹ ਗੱਲ ਮੈਂ ਇਸ ਲਈ ਆਖੀ ਕਿਉਂਕਿ ਬਹੁਤ ਸਾਰੇ ਲੋਕ ਇਸ ਵਕਤ ਮੇਰੇ ਕੋਲ ਇਕੱਤਰ ਹੋਏ ਹਨ। ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَینُوں تے پتا سی پئی تُوں ہمیش میری سُندا ایں۔ پر لوکاں لئی جیہڑے میرے آلے دوالے کھلوتے ہوئے نیں مَیں ایہہ آکھیا تاں جو اِیمان لیاؤن پئی تُوں مَینُوں گھلّیا اے۔
Punjabi Standard Bible (Punjabi Standard Bible) 2023
ਅਤੇ ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਪਰ ਇਹ ਮੈਂ ਆਲੇ-ਦੁਆਲੇ ਖੜ੍ਹੀ ਇਸ ਭੀੜ ਦੇ ਕਾਰਨ ਕਿਹਾ ਤਾਂਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”