John 11:51 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕਯਾਫ਼ਾ ਨੇ ਇਹ ਆਪਣੇ-ਆਪ ਨਹੀਂ ਆਖਿਆ ਸੀ। ਉਹ ਉਸ ਸਾਲ ਸਰਦਾਰ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
(ਇਹ ਗੱਲ ਉਸ ਨੇ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦੇ ਮਹਾਂ-ਪੁਰੋਹਿਤ ਹੋਣ ਕਰ ਕੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਯਹੂਦੀ ਕੌਮ ਦੇ ਲਈ ਮਰਨਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਨੇ ਇਹ ਆਪਣੇ ਆਪ ਨਹੀਂ ਕਿਹਾ, ਪਰ ਉਸ ਸਾਲ ਮਹਾਂ ਜਾਜਕ ਹੋਣ ਦੇ ਨਾਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸ਼ੂ ਯਹੂਦੀ ਲੋਕਾਂ ਲਈ ਮਰੇਗਾ,
Punjabi Bible 2016 - ਪਵਿੱਤਰ ਬਾਈਬਲ O.V.
ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ
Punjabi ERV
ਕਯਾਫ਼ਾ ਨੇ ਇਹ ਆਪਣੇ-ਆਪ ਨਹੀਂ ਆਖਿਆ ਸੀ। ਉਹ ਉਸ ਸਾਲ ਸਰਦਾਰ ਜਾਜਕ ਸੀ ਇਸ ਲਈ ਉਸਨੇ ਭਵਿਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ। ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ اوس اپنے ولّوں نئیں سی آکھیا۔ پر اوس ورھے دا سردار کاہِن ہو کے اوس اگیتری خبر دِتّی پئی یِسُوع ایس قوم دے بدلے مرے گا۔
Punjabi Standard Bible (Punjabi Standard Bible) 2023
ਪਰ ਇਹ ਉਸ ਨੇ ਆਪਣੇ ਵੱਲੋਂ ਨਹੀਂ ਕਿਹਾ ਸੀ, ਸਗੋਂ ਉਸ ਸਾਲ ਮਹਾਂਯਾਜਕ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਕੌਮ ਦੇ ਲਈ ਮਰਨ ਵਾਲਾ ਹੈ