John 11:54 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਯਿਸੂ ਨੇ ਯਹੂਦੀਆਂ ਵਿੱਚ ਖੁਲ੍ਹੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਂ ਦੇ ਇੱਕ ਨਗਰ ਵੱਲ ਚੱਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਕਾਰਨ ਯਿਸੂ ਨੇ ਯਹੂਦਿਯਾ ਦੇ ਲੋਕਾਂ ਵਿੱਚ ਖੁੱਲ੍ਹੇਆਮ ਚੱਲਣਾ ਫਿਰਨਾ ਬੰਦ ਕਰ ਦਿੱਤਾ । ਉਹ ਉੱਥੋਂ ਵਿਰਾਨ ਇਲਾਕੇ ਦੇ ਕੋਲ ਇਫ਼ਰਾਈਮ ਨਾਂ ਦੇ ਸ਼ਹਿਰ ਨੂੰ ਚਲੇ ਗਏ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਹਿਣ ਲੱਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਯਿਸ਼ੂ ਹੁਣ ਯਹੂਦਿਯਾ ਦੇ ਲੋਕਾਂ ਵਿੱਚ ਖੁੱਲ੍ਹੇਆਮ ਨਹੀਂ ਚੱਲਦੇ ਸੀ। ਇਸ ਦੀ ਬਜਾਏ, ਉਹ ਉਜਾੜ ਦੇ ਨੇੜਲੇ ਇੱਕ ਇਲਾਕੇ, ਇਫ਼ਰਾਈਮ ਨਾਮ ਦੇ ਇੱਕ ਪਿੰਡ ਵੱਲ ਚਲੇ ਗਏ, ਜਿੱਥੇ ਉਹ ਆਪਣੇ ਚੇਲਿਆਂ ਨਾਲ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਕਾਰਨ ਯਿਸੂ ਫੇਰ ਯਹੂਦੀਆਂ ਵਿੱਚ ਖੁਲ੍ਹਮਖੁਲ੍ਹਾ ਨਾ ਫਿਰਿਆ ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫ਼ਰਾਈਮ ਕਰਕੇ ਇੱਕ ਨਗਰ ਨੂੰ ਗਿਆ। ਅਤੇ ਚੇਲਿਆਂ ਸਣੇ ਉੱਥੇ ਰਿਹਾ
Punjabi ERV
ਤਾਂ ਯਿਸੂ ਨੇ ਯਹੂਦੀਆਂ ਵਿੱਚ ਖੁਲ੍ਹੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡਕੇ ਇਫ਼ਰਾਈਮ ਨਾਂ ਦੇ ਇੱਕ ਨਗਰ ਵੱਲ ਚਲਾ ਗਿਆ ਜਿਹਡ਼ਾ ਉਜਾਡ਼ ਦੇ ਨੇਡ਼ੇ ਸੀ। ਉਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد یِسُوع اوہدے مگروں یہُودِیاں وِچ کُھلا نا پِھریا سو اوہ اوتھوں ٹُر کے بیابان دے نیڑے دے مُلک وِچ اِفرائیم کر کے اِک شہر وِچ ٹُر گیا تے شاگِرداں نال اوتھے رہیا۔
Punjabi Standard Bible (Punjabi Standard Bible) 2023
ਇਸ ਲਈ ਯਿਸੂ ਯਹੂਦੀਆਂ ਵਿਚਕਾਰ ਫਿਰ ਖੁੱਲ੍ਹੇਆਮ ਨਾ ਫਿਰਿਆ, ਪਰ ਉੱਥੋਂ ਇਫ਼ਰਾਈਮ ਨਾਮਕ ਨਗਰ ਨੂੰ ਚਲਾ ਗਿਆ ਜੋ ਉਜਾੜ ਦੇ ਨੇੜਲੇ ਇਲਾਕੇ ਵਿੱਚ ਹੈ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਿਹਾ।