John 12:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ, “ਜਨਾਬ! ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਫ਼ਿਲਿੱਪੁਸ ਕੋਲ ਆਏ । ਫ਼ਿਲਿੱਪੁਸ ਗਲੀਲ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ । ਉਹਨਾਂ ਯੂਨਾਨੀਆਂ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ, “ਸ੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਯੂਨਾਨੀ ਲੋਕ ਫਿਲਿੱਪਾਸ ਕੋਲ ਆਏ ਜੋ ਗਲੀਲ ਦੇ ਬੈਥਸੈਦਾ ਤੋਂ ਸੀ। ਉਹਨਾਂ ਨੇ ਬੇਨਤੀ ਕੀਤੀ, “ਸ਼੍ਰੀਮਾਨ ਜੀ, ਅਸੀਂ ਯਿਸ਼ੂ ਨੂੰ ਵੇਖਣਾ ਚਾਹੁੰਦੇ ਹਾਂ।”
Punjabi Bible 2016 - ਪਵਿੱਤਰ ਬਾਈਬਲ O.V.
ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ
Punjabi ERV
ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸਨੂੰ ਅਰਜੋਈ ਕੀਤੀ, “ਜਨਾਬ! ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿ ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوہ فِلپُّس کول آئے جیہڑا گلِیل دے بَیت صَیدا دا سی تے عرض کِیتی جناب اسی یِسُوع نُوں ویکھنا چاہنے آں۔
Punjabi Standard Bible (Punjabi Standard Bible) 2023
ਉਹ ਫ਼ਿਲਿੱਪੁਸ ਕੋਲ ਜਿਹੜਾ ਗਲੀਲ ਦੇ ਬੈਤਸੈਦੇ ਦਾ ਸੀ, ਆਏ ਅਤੇ ਉਸ ਨੂੰ ਬੇਨਤੀ ਕਰਕੇ ਕਹਿਣ ਲੱਗੇ, “ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ।”