John 12:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਹੁਣ ਮੇਰਾ ਦਿਲ ਬਿਪਤਾ ਮਈ ਹੈ। ਮੈਨੂੰ ਕੀ ਕਹਿਣਾ ਚਾਹੀਦਾ ਹੈ? ਕੀ ਮੈਂ ਇਹ ਕਹਾਂ, ‘ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?’ ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਮੇਰਾ ਆਤਮਾ ਦੁਖੀ ਹੈ, ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾਓ?’ ਨਹੀਂ, ਇਸੇ ਘੜੀ ਲਈ ਹੀ ਮੈਂ ਆਇਆ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਹੁਣ ਮੇਰੀ ਆਤਮਾ ਦੁੱਖੀ ਹੈ, ਮੈਂ ਹੁਣ ਕੀ ਆਖਾਂ? ਹੇ ਪਿਤਾ ਜੀ, ਮੈਨੂੰ ਇਸ ਘੜੀ ਤੋਂ ਬਚਾਓ? ਨਹੀਂ, ਪਰ ਮੈਂ ਸਗੋਂ ਇਸ ਘੜੀ ਲਈ ਆਇਆ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂॽ ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾॽ ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ
Punjabi ERV
“ਹੁਣ ਮੇਰਾ ਦਿਲ ਬਿਪਤਾ ਮਈ ਹੈ। ਮੈਨੂੰ ਕੀ ਕਹਿਣਾ ਚਾਹੀਦਾ ਹੈ? ਕੀ ਮੈਂ ਇਹ ਕਹਾਂ, ‘ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘਡ਼ੀ ਤੋਂ ਬਚਾ?’ ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਮੇਰਾ ਦਿਲ ਘਬਰਾਉਂਦਾ ਹੈ। ਮੈਨੂੰ ਕੀ ਆਖਣਾ ਚਾਹੀਦਾ ਹੈ? ਕੀ ਮੈਂ ਇਹ ਆਖਾਂ, “ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?” ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہُن میرا جی گھبراؤندا اے تے مَیں کِیہ آکھاں؟ پئی اَے باپ مَینُوں ایس گھڑیوں بچا۔ پر مَیں ایسے سبّب ایس گھڑی تِیکر آیا۔
Punjabi Standard Bible (Punjabi Standard Bible) 2023
“ਹੁਣ ਮੇਰੀ ਜਾਨ ਵਿਆਕੁਲ ਹੈ, ਇਸ ਲਈ ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਘੜੀ ਤੋਂ ਬਚਾ’? ਪਰ ਇਸੇ ਲਈ ਮੈਂ ਇਸ ਘੜੀ ਤੱਕ ਆਇਆ ਹਾਂ।