John 12:29 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਜੋ ਬੱਦਲ ਗਜਿਆ ਹੈ।” ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੋ ਭੀੜ ਉੱਥੇ ਖੜ੍ਹੀ ਸੀ, ਉਸ ਨੇ ਇਹ ਆਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਨੇ ਕਿਹਾ, “ਬੱਦਲ ਗਰਜਿਆ ਹੈ,” ਪਰ ਕੁਝ ਹੋਰਾਂ ਨੇ ਕਿਹਾ, “ਨਹੀਂ, ਉਸ ਦੇ ਨਾਲ ਸਵਰਗਦੂਤ ਨੇ ਗੱਲ ਕੀਤੀ ਹੈ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ । ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ
Punjabi ERV
ਜਿਹਡ਼ੇ ਲੋਕ ਉਥੇ ਖਡ਼ੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਉਹ ਗਡ਼ਗਡ਼ਾਹਟ ਸੀ।” ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਇਹ ਬੱਦਲ ਗਰਜਿਆ ਹੈ।” ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوہ لوک جیہڑے کول کھلوتے سُندے سن آکھن لگّے پئی بدّل گجّیا اے۔ ہورناں آکھیا فرِشتہ اوہدے نال بولیا اے۔
Punjabi Standard Bible (Punjabi Standard Bible) 2023
ਤਦ ਜੋ ਲੋਕ ਉੱਥੇ ਖੜ੍ਹੇ ਸਨ, ਇਹ ਸੁਣ ਕੇ ਕਹਿਣ ਲੱਗੇ, “ਗਰਜਣ ਹੋਈ ਹੈ!” ਹੋਰਨਾਂ ਨੇ ਕਿਹਾ, “ਦੂਤ ਨੇ ਉਸ ਨਾਲ ਗੱਲ ਕੀਤੀ ਹੈ।”