John 12:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਿਤ ਸੀ ਪਰ ਕਿਉਂ ਜੋ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲਾ ਸੰਦੂਕ ਉਸ ਕੋਲ ਹੁੰਦਾ ਸੀ, ਜਿਸ ਵਿੱਚੋਂ ਜਦੋਂ ਉਹ ਚਾਹਵੇ ਚੋਰੀ ਕਰ ਲੈਂਦਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਸੀ ਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਸਗੋਂ ਇਸ ਲਈ ਕਿ ਉਹ ਚੋਰ ਸੀ । ਉਸ ਕੋਲ ਚੇਲਿਆਂ ਦੇ ਪੈਸਿਆਂ ਦੀ ਥੈਲੀ ਹੁੰਦੀ ਸੀ ਜਿਸ ਵਿੱਚੋਂ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਕੱਢ ਲੈਂਦਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਨੇ ਇਹ ਇਸ ਲਈ ਨਹੀਂ ਕਿਹਾ ਕਿਉਂਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਪਰ ਕਿਉਂਕਿ ਉਹ ਚੋਰ ਸੀ। ਕਿਉਂਕਿ ਪੈਸੇ ਵਾਲੀ ਥੈਲੀ ਉਸ ਕੋਲ ਰਹਿੰਦੀ ਸੀ। ਉਸ ਵਿੱਚ ਜੋ ਕੁਝ ਪਾਇਆ ਜਾਂਦਾ ਸੀ ਉਹ ਉਸ ਵਿੱਚੋਂ ਕੱਢ ਲੈਂਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਨੂੰ ਲੈ ਜਾਂਦਾ ਸੀ
Punjabi ERV
ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਿਤ ਸੀ ਪਰ ਕਿਉਂ ਜੁ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲਾ ਸੰਦੂਕ ਉਸ ਕੋਲ ਹੁੰਦਾ ਸੀ, ਜਿਸ ਵਿੱਚੋਂ ਜਦੋਂ ਉਹ ਚਾਹਵੇ ਚੋਰੀ ਕਰ ਲੈਂਦਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਸੀ, ਪਰ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲੀ ਥੈਲੀ ਉਸ ਕੋਲ ਹੁੰਦੀ ਸੀ, ਜਿਸ ਵਿੱਚੋਂ ਜਦੋਂ ਉਹ ਚਾਹੇ ਚੋਰੀ ਕਰ ਲੈਂਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ گلّ اوس ایس کر کے نئیں سی آکھی پئی اوہنوں مَسکِیناں دا فِکر سی پر ایس لئی پئی اوہ چور سی تے بٹوا کول رکھ کے جو کُجھ اوہدے وِچ ہوندا سی اوہ لے لَیندا سی۔
Punjabi Standard Bible (Punjabi Standard Bible) 2023
ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਕਿ ਉਸ ਨੂੰ ਗਰੀਬਾਂ ਦੀ ਪਰਵਾਹ ਸੀ, ਪਰ ਇਸ ਲਈ ਕਿ ਉਹ ਚੋਰ ਸੀ ਅਤੇ ਥੈਲੀ ਉਸੇ ਕੋਲ ਰਹਿੰਦੀ ਸੀ ਅਤੇ ਜੋ ਉਸ ਵਿੱਚ ਪਾਇਆ ਜਾਂਦਾ ਉਹ ਕੱਢ ਲੈਂਦਾ ਸੀ।