John 13:36 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਤੁਸੀਂ ਕਿੱਥੇ ਜਾ ਰਹੇ ਹੋ?” ਯਿਸੂ ਨੇ ਆਖਿਆ, “ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸੱਕਦਾ ਪਰ ਬਾਦ ਵਿੱਚ ਤੂੰ ਆ ਜਾਵੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸ਼ਮਊਨ ਪਤਰਸ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਇਸ ਸਮੇਂ ਤੂੰ ਉੱਥੇ ਮੇਰੇ ਪਿੱਛੇ ਨਹੀਂ ਆ ਸਕਦਾ ਪਰ ਬਾਅਦ ਵਿੱਚ ਆਵੇਂਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸ਼ਿਮਓਨ ਪਤਰਸ ਨੇ ਉਹਨਾਂ ਪੁੱਛਿਆ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ?” ਯਿਸ਼ੂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਹੁਣ ਤੁਸੀਂ ਉੱਥੇ ਨਹੀਂ ਜਾ ਸਕਦੇ, ਪਰ ਬਾਅਦ ਵਿੱਚ ਤੁਸੀਂ ਜਾਵੋਂਗੇ।”
Punjabi Bible 2016 - ਪਵਿੱਤਰ ਬਾਈਬਲ O.V.
ਸ਼ਮਊਨ ਪਤਰਸ ਨੇ ਉਹ ਨੂੰ ਆਖਿਆ, ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈਂॽ ਯਿਸੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸੱਕਦਾ ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਂਗਾ
Punjabi ERV
ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਤੁਸੀਂ ਕਿਥੇ ਜਾ ਰਹੇ ਹੋ?” ਯਿਸੂ ਨੇ ਆਖਿਆ, “ਜਿਥੇ ਮੈਂ ਜਾ ਰਿਹਾ ਹਾਂ ਉਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸਕਦਾ ਪਰ ਬਾਦ ਵਿੱਚ ਤੂੰ ਆ ਜਾਵੇਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ?” ਯਿਸੂ ਨੇ ਆਖਿਆ, “ਜਿੱਥੇ ਮੈਂ ਜਾਂਦਾ ਹਾਂ ਉੱਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸਕਦਾ ਪਰ ਬਾਅਦ ਵਿੱਚ ਤੂੰ ਆ ਜਾਵੇਗਾ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
شمعُون پطرس اوہنوں آکھیا اَے خُداوند تُوں کِتّھے جاناں ایں؟ یِسُوع جواب دِتّا پئی جِتّھے مَیں جاناں آں تُوں ہُن میرے مگر نئیں آسکدا پر پِچّھوں تُوں میرے مگر آویں گا۔
Punjabi Standard Bible (Punjabi Standard Bible) 2023
ਸ਼ਮਊਨ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਤੂੰ ਕਿੱਥੇ ਜਾਂਦਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾਂਦਾ ਹਾਂ, ਉੱਥੇ ਤੂੰ ਹੁਣ ਮੇਰੇ ਪਿੱਛੇ ਨਹੀਂ ਆ ਸਕਦਾ, ਪਰ ਬਾਅਦ ਵਿੱਚ ਆਵੇਂਗਾ।”