John 14:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਹਾਇਕ ਸੱਚ ਦਾ ਆਤਮਾ ਹੈ। ਇਹ ਦੁਨੀਆਂ ਉਸ ਨੂੰ ਪ੍ਰਾਪਤ ਨਹੀਂ ਕਰ ਸੱਕਦੀ। ਕਿਉਂ ਕਿ ਜਗਤ ਨੇ ਨਾ ਉਸ ਨੂੰ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੂੰ ਉਸ ਨੂੰ ਜਾਣਦਾ ਹੈ ਉਹ ਤੇਰੇ ਨਾਲ ਰਹਿੰਦਾ ਹੈ ਅਤੇ ਉਹ ਤੇਰੇ ਅੰਦਰ ਹੋਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸੱਚ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਸੱਚ ਦਾ ਆਤਮਾ ਹੈ। ਸੰਸਾਰ ਉਸਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਉਸਨੂੰ ਵੇਖ ਨਹੀਂ ਸਕਦਾ ਅਤੇ ਨਾ ਉਸਨੂੰ ਜਾਣਦਾ ਹੈ। ਪਰ ਤੁਸੀਂ ਉਸਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ ਜਗਤ ਨਹੀਂ ਪਾ ਸੱਕਦਾ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ
Punjabi ERV
ਸਹਾਇਕ ਸੱਚ ਦਾ ਆਤਮਾ ਹੈ। ਇਹ ਦੁਨੀਆਂ ਉਸਨੂੰ ਪ੍ਰਾਪਤ ਨਹੀਂ ਕਰ ਸਕਦੀ। ਕਿਉਂਕਿ ਜਗਤ ਨੇ ਨਾ ਉਸਨੂੰ ਵੇਖਿਆ ਹੈ ਤੇ ਨਾ ਹੀ ਉਸਨੂੰ ਜਾਣਦਾ ਹੈ। ਪਰ ਤੂੰ ਉਸਨੂੰ ਜਾਣਦਾ ਹੈ ਉਹ ਤੇਰੇ ਨਾਲ ਰਹਿੰਦਾ ਹੈ ਅਤੇ ਉਹ ਤੇਰੇ ਅੰਦਰ ਹੋਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਸਹਾਇਕ ਸੱਚ ਦਾ ਆਤਮਾ ਹੈ। ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੋਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یعنی سچیائی دا رُوح جِہنُوں دُنیا نئیں پا سکدی کیوں جو اوہ نا اوہنوں ویکھدی اے تے نا اوہنوں جاندی اے۔ تُسی اوہنوں جان دے ہو کیوں جو اوہ تُہاڈے نال رہندا اے تے تُہاڈے وِچ ہوئے گا۔
Punjabi Standard Bible (Punjabi Standard Bible) 2023
ਅਰਥਾਤ ਸਚਾਈ ਦਾ ਆਤਮਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਹ ਨਾ ਤਾਂ ਉਸ ਨੂੰ ਵੇਖਦਾ ਹੈ ਅਤੇ ਨਾ ਹੀ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।