John 15:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇਕਰ ਕੋਈ ਮੇਰੇ ਵਿੱਚ ਸਥਿਰ ਨਹੀਂ ਰਹਿੰਦਾ, ਉਹ ਇੱਕ ਟਹਿਣੀ ਦੀ ਤਰ੍ਹਾਂ ਹੈ ਜੋ ਕਿ ਬਾਹਰ ਸੁੱਟਿਆ ਗਿਆ ਹੈ। ਅਤੇ ਸੁੱਕ ਗਿਆ ਹੈ। ਅਜਿਹੀਆਂ ਟਹਿਣੀਆਂ ਨੂੰ ਲੋਕੀ ਅੱਗ ਵਿੱਚ ਸੁੱਟ ਦਿੰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਕੋਈ ਮੇਰੇ ਵਿੱਚ ਬਣਿਆ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ । ਫਿਰ ਲੋਕ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰ ਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹਨਾਂ ਨੂੰ ਸਾੜ ਦਿੰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਤੁਸੀਂ ਮੇਰੇ ਵਿੱਚ ਨਾ ਰਹੋ ਤਾਂ ਤੁਸੀਂ ਉਸ ਟਹਿਣੀ ਵਰਗੇ ਹੋ ਜਿਸ ਨੂੰ ਬਾਹਰ ਸੁੱਟਿਆ ਜਾਂਦਾ ਹੈ ਅਤੇ ਉਹ ਸੁੱਕ ਜਾਂਦੀ ਹੈ। ਅਜਿਹੀਆਂ ਟਹਿਣੀਆਂ ਚੁੱਕ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠੀਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ
Punjabi ERV
ਜੇਕਰ ਕੋਈ ਮੇਰੇ ਵਿੱਚ ਸਥਿਰ ਨਹੀਂ ਰਹਿੰਦਾ, ਉਹ ਇੱਕ ਟਹਿਣੀ ਸੁਟਿਆ ਜਾਵੇਗਾ ਅਤੇ ਸੁੱਕ ਜਾਵੇਗਾ। ਅਜਿਹੀਆਂ ਟਹਿਣੀਆਂ ਨੂੰ ਲੋਕੀ ਅੱਗ ਵਿਚ ਸੁੱਟ ਦਿੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ, ਉਹ ਇੱਕ ਟਹਿਣੀ ਵਾਂਗੂੰ ਸੁੱਟਿਆ ਜਾਵੇਗਾ ਅਤੇ ਸੁੱਕ ਜਾਵੇਗਾ। ਅਜਿਹੀਆਂ ਟਹਿਣੀਆਂ ਨੂੰ ਲੋਕ ਅੱਗ ਵਿੱਚ ਸਾੜ ਦਿੰਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے کوئی میرے وِچ نا رہے اوہ ٹہنی وانگُوں باہر سُٹّیا جاندا تے سُک جاندا اے تے لوک اوہناں نُوں اکٹّھیاں کر کے اَگ وِچ سُٹ دیندے نیں تے اوہ بل جاندِیاں نیں۔
Punjabi Standard Bible (Punjabi Standard Bible) 2023
ਜੇ ਕੋਈ ਮੇਰੇ ਵਿੱਚ ਬਣਿਆ ਨਾ ਰਹੇ ਤਾਂ ਉਹ ਟਹਿਣੀ ਵਾਂਗ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ। ਫਿਰ ਲੋਕ ਇਨ੍ਹਾਂ ਟਹਿਣੀਆਂ ਨੂੰ ਇਕੱਠਾ ਕਰਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹ ਸੜ ਜਾਂਦੀਆਂ ਹਨ।