John 16:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਕਹੀਆਂ ਹਨ, ਤਾਂ ਜੋ ਜਦੋਂ ਇਨ੍ਹਾਂ ਗੱਲਾਂ ਦੇ ਪੂਰਣ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਚਿਤਾਵਨੀ ਦਿੱਤੀ ਸੀ। “ਇਹ ਗੱਲਾਂ ਮੈਂ ਤੁਹਾਨੂੰ ਮੁਢੋਂ ਹੀ ਨਹੀਂ ਸੀ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ । ਮੈਂ ਤੁਹਾਨੂੰ ਸ਼ੁਰੂ ਤੋਂ ਇਹ ਗੱਲਾਂ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਤੁਹਾਨੂੰ ਇਹ ਇਸ ਲਈ ਦੱਸਿਆ ਹੈ, ਕਿ ਜਦੋਂ ਉਹ ਸਮਾਂ ਆਵੇਗਾ ਤਾਂ ਤੁਸੀਂ ਯਾਦ ਕਰੋਗੇ ਕਿ ਮੈਂ ਤੁਹਾਨੂੰ ਉਹਨਾਂ ਬਾਰੇ ਚੇਤਾਵਨੀ ਦਿੱਤੀ ਸੀ। ਮੈਂ ਇਹ ਤੁਹਾਨੂੰ ਸ਼ੁਰੂ ਵਿੱਚ ਨਹੀਂ ਸੀ ਦੱਸਿਆ ਕਿਉਂਕਿ ਉਸ ਸਮੇਂ ਮੈਂ ਤੁਹਾਡੇ ਨਾਲ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਮੈਂ ਤੁਹਾਡੇ ਨਾਲ ਏਹ ਗੱਲਾਂ ਇਸ ਲਈ ਕੀਤੀਆਂ ਹਨ ਕਿ ਜਦ ਉਨ੍ਹਾਂ ਦਾ ਸਮਾ ਆਵੇ ਤਦ ਤੁਸੀਂ ਉਨ੍ਹਾਂ ਨੂੰ ਚੇਤੇ ਕਰੋ ਕਿ ਮੈਂ ਤੁਹਾਨੂੰ ਆਖੀਆਂ ਅਤੇ ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ
Punjabi ERV
ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਕਹੀਆਂ ਹਨ, ਤਾਂ ਜੋ ਜਦੋਂ ਇਨ੍ਹਾਂ ਗੱਲਾਂ ਦੇ ਪੂਰਣ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਚਿਤਾਵਨੀ ਦਿੱਤੀ ਸੀ। “ਇਹ ਗੱਲਾਂ ਮੈਂ ਤੁਹਾਨੂੰ ਮੁਢੋਂ ਹੀ ਨਹੀਂ ਸੀ ਦਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਆਖੀਆਂ ਹਨ, ਤਾਂ ਜਦੋਂ ਇਨ੍ਹਾਂ ਗੱਲਾਂ ਦੇ ਪੂਰੇ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਦੱਸ ਦਿੱਤਾ ਸੀ। ਇਹ ਗੱਲਾਂ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸੀਆਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ایہہ گلّاں مَیں تُہانوں آکھیاں نیں پئی جد اوہناں دی گھڑی آوے تَد اوہناں نُوں یاد کرو پئی مَیں تُہانوں آکھیاں سن۔ تے ایہہ گلّاں مَیں شُروع توں تُہانوں نئیں دسیاں کیوں جو مَیں تُہاڈے نال ساں۔
Punjabi Standard Bible (Punjabi Standard Bible) 2023
ਪਰ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਜਦੋਂ ਇਨ੍ਹਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਦੱਸੀਆਂ ਸਨ। ਮੈਂ ਇਹ ਗੱਲਾਂ ਸ਼ੁਰੂ ਤੋਂ ਤੁਹਾਨੂੰ ਇਸ ਲਈ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ।