John 17:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਿਤਾ ਮੈਂ ਪ੍ਰਾਰਥਨਾ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੇ ਪਿਤਾ, ਉਹ ਸਭ ਇੱਕ ਹੋਣ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ, ਉਸੇ ਤਰ੍ਹਾਂ ਉਹ ਸਾਡੇ ਵਿੱਚ ਹੋਣ, ਤਾਂ ਜੋ ਸੰਸਾਰ ਵਿਸ਼ਵਾਸ ਕਰੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੇ ਪਿਤਾ, ਉਹ ਸਾਰੇ ਇੱਕ ਹੋ ਜਾਣ, ਜਿਵੇਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ਉਹ ਵੀ ਸਾਡੇ ਵਿੱਚ ਰਹਿਣ ਤਾਂ ਜੋ ਦੁਨੀਆਂ ਵਿਸ਼ਵਾਸ ਕਰੇ ਕਿ ਤੁਸੀਂ ਮੈਨੂੰ ਭੇਜਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੋ ਉਹ ਸਭ ਇੱਕੋ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ
Punjabi ERV
ਪਿਤਾ ਮੈਂ ਅਰਦਾਸ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਇੱਕ ਜੁੱਟ ਹੋ ਕੇ ਰਹਿਣ। ਜਿਵੇਂ ਹੇ ਪਿਤਾ ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ ਇਹ ਲੋਕ ਵੀ ਸਾਡੇ ਵਿੱਚ ਇੱਕ ਹੋ ਕੇ ਰਹਿਣ। ਇਸ ਤਰ੍ਹਾਂ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਮੈਨੂੰ ਭੇਜਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تاں جو سبھ اِک ہون پئی جیویں اَے باپ تُوں میرے وِچ تے مَیں تیرے وِچ آں اوہ وی ساڈے وِچ ہون تاں جو دُنیا اِیمان لیاوے پئی تُوں مَینُوں گھلّیا۔
Punjabi Standard Bible (Punjabi Standard Bible) 2023
ਤਾਂਕਿ ਉਹ ਸਾਰੇ ਇੱਕ ਹੋਣ; ਜਿਵੇਂ ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ, ਉਹ ਵੀ ਸਾਡੇ ਵਿੱਚ ਇੱਕ ਹੋਣ ਤਾਂਕਿ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਭੇਜਿਆ।