John 18:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਸਰਦਾਰ ਜਾਜਕ ਦੇ ਦਾਸ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ। (ਉਸ ਨੌਕਰ ਦਾ ਨਾਂ ਮਲਖੁਸ ਸੀ।)
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸ਼ਮਊਨ ਪਤਰਸ ਦੇ ਕੋਲ ਇੱਕ ਤਲਵਾਰ ਸੀ ਜੋ ਉਸ ਨੇ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ । ਉਸ ਸੇਵਕ ਦਾ ਨਾਂ ਮਲਖੁਸ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਸ਼ਿਮਓਨ ਪਤਰਸ ਨੇ ਤਲਵਾਰ ਨੂੰ ਜੋ ਉਸ ਕੋਲ ਸੀ, ਖਿੱਚਿਆ ਅਤੇ ਮਹਾਂ ਜਾਜਕ ਦੇ ਨੌਕਰ ਨੂੰ ਮਾਰਿਆ ਅਤੇ ਉਸ ਦਾ ਸੱਜਾ ਕੰਨ ਵੱਢ ਸੁੱਟਿਆ। ਨੌਕਰ ਦਾ ਨਾਮ ਮਾਲਖਾਸ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸ਼ਮਊਨ ਪਤਰਸ ਨੇ ਤਲਵਾਰ ਜੋ ਉਹ ਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ । ਉਸ ਚਾਕਰ ਦਾ ਨਾਉਂ ਸੀ ਮਲਖੁਸ
Punjabi ERV
ਫ਼ਿਰ ਸ਼ਮਊਨ ਪਤਰਸ ਕੋਲ ਜਿਹਡ਼ੀ ਤਲਵਾਰ ਸੀ ਉਸਨੇ ਬਾਹਰ ਕਢੀ ਅਤੇ ਸਰਦਾ ਜਾਜਕ ਦੇ ਦਾਸ ਤੇ ਚਲਾਈ ਅਤੇ ਉਸਦਾ ਸਜ੍ਜਾ ਕੰਨ ਵਢ ਦਿੱਤਾ। (ਉਸ ਨੌਕਰ ਦਾ ਨਾਂ ਮਲਖੁਸ ਸੀ)
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਪ੍ਰਧਾਨ ਜਾਜਕ ਦੇ ਨੌਕਰ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ। (ਉਸ ਨੌਕਰ ਦਾ ਨਾਮ ਮਲਖੁਸ ਸੀ)
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد شمعُون پطرس تلوار جیہڑی اوہدے کول سی کھِچّی تے سردار کاہِن دے نوکر اُتّے چلائی تے اوہدا سَجّا کنّ وَڈّھ سُٹّیا۔ اوس نوکر دا ناں ملخُس سی۔
Punjabi Standard Bible (Punjabi Standard Bible) 2023
ਤਦ ਸ਼ਮਊਨ ਪਤਰਸ ਨੇ ਉਹ ਤਲਵਾਰ ਜਿਹੜੀ ਉਸ ਦੇ ਕੋਲ ਸੀ, ਖਿੱਚੀ ਅਤੇ ਮਹਾਂਯਾਜਕ ਦੇ ਦਾਸ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਸੁੱਟਿਆ। ਉਸ ਦਾਸ ਦਾ ਨਾਮ ਮਲਖੁਸ ਸੀ।