John 19:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਆਪਣੀ ਸਲੀਬ ਆਪ ਚੁੱਕੀ ਅਤੇ “ਖੋਪਰੀ” ਨਾਮੇਂ ਥਾਂ ਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗੱਥਾ” ਕਹਿੰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਆਪ ਆਪਣੀ ਸਲੀਬ ਚੁੱਕ ਕੇ ਬਾਹਰ ਗਏ ਅਤੇ ‘ਖੋਪਰੀ’ ਨਾਂ ਦੀ ਥਾਂ ਉੱਤੇ ਗਏ ਜੋ ਇਬਰਾਨੀ ਭਾਸ਼ਾ ਵਿੱਚ ‘ਗਲਗਥਾ’ ਅਖਵਾਉਂਦੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਆਪਣੀ ਸਲੀਬ ਆਪ ਚੁੱਕ ਕੇ ਯਿਸ਼ੂ ਗੋਲਗੋਥਾ ਨੂੰ ਗਏ (ਇਬਰਾਨੀ ਵਿੱਚ ਜਿਸ ਦਾ ਅਰਥ ਹੈ ਖੋ਼ਪਰੀ ਦਾ ਸਥਾਨ)।
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਨ੍ਹਾਂ ਨੇ ਯਿਸੂ ਨੂੰ ਫੜ ਲਿਆ ਅਤੇ ਉਹ ਆਪੇ ਸਲੀਬ ਚੁੱਕੀ ਬਾਹਰ ਉਸ ਥਾਂ ਨੂੰ ਗਿਆ ਜਿਹੜਾ ਖੋਪਰੀ ਦਾ ਕਹਾਉਂਦਾ ਅਤੇ ਇਬਰਾਨੀ ਭਾਖਿਆ ਵਿੱਚ ਉਹ ਨੂੰ ਗਲਗਥਾ ਕਹਿੰਦੇ ਹਨ
Punjabi ERV
ਉਸਨੇ ਆਪਣੀ ਸਲੀਬ ਆਪ ਚੁੱਕੀ ਅਤੇ ਖੋਪਰੀ ਨਾਮੇਂ ਥਾਂ ਉੱਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸਨੂੰ “ਗਲਗਥਾ” ਕਹਿੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਆਪਣੀ ਸਲੀਬ ਚੁੱਕੀ ਅਤੇ ਖੋਪੜੀ ਨਾਮ ਦੀ ਥਾਂ ਉੱਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗਥਾ” ਕਹਿੰਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوہ یِسُوع نُوں لے گئے۔ تے اوہ اپنی صلِیب چُک کے شہروں باہر اوس تھاں نُوں جِہنُوں کھوپڑی دی جگہ تے عِبرانی بولی وِچ گُلگُتا آکھدے نیں گیا۔
Punjabi Standard Bible (Punjabi Standard Bible) 2023
ਯਿਸੂ ਆਪ ਆਪਣੀ ਸਲੀਬ ਚੁੱਕ ਕੇ ਉਸ ਥਾਂ ਨੂੰ ਗਿਆ ਜਿਸ ਨੂੰ “ਖੋਪੜੀ ਦਾ ਥਾਂ” ਕਿਹਾ ਜਾਂਦਾ ਹੈ ਅਤੇ ਜੋ ਇਬਰਾਨੀ ਭਾਸ਼ਾ ਵਿੱਚ ਗਲਗਥਾ ਕਹਾਉਂਦਾ ਹੈ।