John 19:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ। “ਉਨ੍ਹਾਂ ਮੇਰੇ ਵਸਤਰ ਵੀ ਆਪਸ ਚ ਵੰਡ ਲਏ ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।” ਤਾਂ ਸਿਪਾਹੀ ਨੇ ਇਉਂ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਇਸ ਨੂੰ ਨਾ ਪਾੜੀਏ ਸਗੋਂ ਇਸ ਉੱਤੇ ਗੁਣਾ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ ।” ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਕਿਹਾ ਹੋਇਆ ਵਚਨ ਪੂਰਾ ਹੋਵੇ, “ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ ਅਤੇ ਮੇਰੇ ਚੋਗੇ ਉੱਤੇ ਗੁਣਾ ਪਾਇਆ ।” ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਪਾੜਨਾ ਨਹੀਂ ਚਾਹੀਦਾ, ਆਓ ਅਸੀਂ ਆਪਣੇ ਵਿੱਚ ਪਰਚੀਆਂ ਪਾ ਕੇ ਇਹ ਫੈਸਲਾ ਕਰੀਏ ਕਿ ਇਸ ਨੂੰ ਕੌਣ ਪ੍ਰਾਪਤ ਕਰੇਗਾ।” ਇਹ ਇਸ ਲਈ ਹੋਇਆ ਤਾਂ ਜੋ ਇਹ ਬਚਨ ਪੂਰਾ ਹੋਵੇ, “ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ, ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟ ਦੇ ਹਨ।” ਇਹ ਸਭ ਜੋ ਸਿਪਾਹੀਆਂ ਨੇ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਉਨ੍ਹਾਂ ਆਪਸ ਵਿੱਚੀਂ ਕਿਹਾ ਅਸੀਂ ਇਹ ਨੂੰ ਨਾ ਪਾੜੀਏ ਪਰ ਇਹ ਦੇ ਉੱਤੇ ਗੁਣੇ ਪਾਈਆਂ ਜੋ ਇਹ ਕਿਹ ਨੂੰ ਲੱਭੇ। ਇਹ ਇਸ ਲਈ ਹੋਇਆ ਭਈ ਇਹ ਲਿਖਤ ਪੂਰੀ ਹੋਵੇ, - ਉਨ੍ਹਾਂ ਮੇਰੇ ਕੱਪੜੇ ਆਪਸ ਵਿੱਚੀਂ ਵੰਡ ਲਏ, ਅਤੇ ਮੇਰੇ ਲਿਬਾਸ ਉੱਤੇ ਗੁਣੇ ਪਾਏ।। ਸੋ ਸਿਪਾਹੀਆਂ ਨੇ ਇਹੋ ਕੀਤਾ
Punjabi ERV
ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁਡ਼ਤੇ ਨੂੰ ਹਿਸਿਆਂ ਵਿੱਚ ਨਹੀਂ ਪਾਡ਼ਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ। ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸਕੇ। “ਉਨ੍ਹਾਂ ਮੇਰੇ ਵਸਤਰ ਵੀ ਆਪਸ ‘ਚ ਵੰਡ ਲਏ ਅਤੇ ਮੇਰੇ ਕੱਪਡ਼ਿਆਂ ਤੇ ਪਰਚੀ ਸੁੱਟੀ।” ਜ਼ਬੂਰ 22:18 ਤਾਂ ਸਿਪਾਹੀ ਨੇ ਇਉਂ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾ ਕੇ ਵੇਖ ਲੈਂਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪਵਿੱਤਰ ਗ੍ਰੰਥ ਦਾ ਬਚਨ ਪੂਰਾ ਹੋ ਸਕੇ। “ਉਨ੍ਹਾਂ ਮੇਰੇ ਕੱਪੜੇ ਵੀ ਆਪਸ ਵਿੱਚ ਵੰਡ ਲਏ ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ।” ਤਦ ਸਿਪਾਹੀ ਨੇ ਇਹ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوہناں اِک دُوجے نُوں آکھیا اوہنوں پاڑیئے نا پر اوہدے اُتّے گُنے پائیے پئی کِہدا ہوئے تاں جو اوہ نوِشتہ پُورا ہوئے جیہڑا آکھیا گیا سی۔ پئی اوہناں میرے کپڑے ونڈ لَئے تے میری پوشاک اُتّے قُرعہ پائے۔ سو ایہہ گلّاں سپاہیاں کِیتیاں۔
Punjabi Standard Bible (Punjabi Standard Bible) 2023
ਇਸ ਲਈ ਉਨ੍ਹਾਂ ਨੇ ਆਪਸ ਵਿੱਚ ਕਿਹਾ, “ਅਸੀਂ ਇਸ ਨੂੰ ਪਾੜੀਏ ਨਾ, ਪਰ ਇਸ ਦੇ ਲਈ ਪਰਚੀ ਪਾਈਏ ਕਿ ਇਹ ਕਿਸ ਦਾ ਹੋਵੇਗਾ।” ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਨ੍ਹਾਂ ਨੇ ਮੇਰੇ ਬਾਹਰੀ ਵਸਤਰ ਆਪਸ ਵਿੱਚ ਵੰਡ ਲਏ ਅਤੇ ਮੇਰੇ ਕੁੜਤੇ ਲਈ ਪਰਚੀ ਪਾਈ। ਇਸੇ ਕਰਕੇ ਸਿਪਾਹੀਆਂ ਨੇ ਇਹ ਕੀਤਾ।