John 19:29 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਉਸ ਵਿੱਚ ਭਿਗੋਇਆ ਅਤੇ ਉਸ ਸਪੰਜ ਨੂੰ ਜ਼ੂਫ਼ੇ ਨਾਂ ਦੇ ਪੌਧੇ ਦੀ ਟਹਿਣੀ ਨਾਲ ਬੰਨ੍ਹਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਉੱਪਰ ਉੱਠਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਸਿਰਕੇ ਨਾਲ ਭਰਿਆ ਹੋਇਆ ਇੱਕ ਮਰਤਬਾਨ ਰੱਖਿਆ ਹੋਇਆ ਸੀ । ਉਹਨਾਂ ਨੇ ਇੱਕ ਸਪੰਜ ਨੂੰ ਸਿਰਕੇ ਵਿੱਚ ਭਿਉਂ ਕੇ, ਇੱਕ ਨੇਜ਼ੇ ਦੇ ਸਿਰੇ ਤੇ ਲਾ ਕੇ ਯਿਸੂ ਦੇ ਮੂੰਹ ਨੂੰ ਲਾਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਇੱਕ ਸਿਰਕੇ ਦਾ ਭਰਿਆ ਹੋਇਆ ਬਰਤਨ ਸੀ। ਉਹਨਾਂ ਨੇ ਇੱਕ ਸਪੰਜ ਨੂੰ ਉਸ ਸਿਰਕੇ ਵਿੱਚ ਭਿਉਂ ਕੇ ਇੱਕ ਜ਼ੈਫ਼ੇ ਦੇ ਨੇਜ਼ੇ ਨਾਲ ਲਾ ਕੇ ਯਿਸ਼ੂ ਦੇ ਮੂੰਹ ਨੂੰ ਲਾਇਆ।
Punjabi Bible 2016 - ਪਵਿੱਤਰ ਬਾਈਬਲ O.V.
ਉੱਥੇ ਇੱਕ ਭਾਂਡਾ ਸਿਰਕੇ ਦਾ ਭਰਿਆ ਹੋਇਆ ਧਰਿਆ ਸੀ ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਭਰਿਆ ਹੋਇਆ ਜੂਫ਼ੇ ਦੀ ਛਿਟੀ ਤੇ ਬੰਨ੍ਹ ਕੇ ਉਹ ਦੇ ਮੂੰਹ ਤਾਈਂ ਪੁਚਾਇਆ
Punjabi ERV
ਉਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਉਸ ਵਿੱਚ ਭਿਗੋਇਆ ਅਤੇ ਉਸ ਸਪੰਜ ਨੂੰ ਜ਼ੂਫ਼ੇ ਨਾਂ ਦੇ ਪੌਧੇ ਦੀ ਟਹਿਣੀ ਨਾਲ ਬੰਨ੍ਹਕੇ, ਉਸਨੂੰ ਯਿਸੂ ਦੇ ਮੂੰਹ ਤੱਕ ਉੱਪਰ ਉਠਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਜ਼ੂਫੇ ਨੂੰ ਗਿੱਲਾ ਕੀਤਾ ਅਤੇ ਉਸ ਸਪੰਜ ਨੂੰ ਟਹਿਣੀ ਨਾਲ ਬੰਨ੍ਹ ਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوتھے اِک سر کے دا بھریا ہویا بھانڈا رکھیا ہویا سی۔ سو اوہناں سپنج نُوں سر کے نال بھیوں کے تے زُوفے دی لکڑی اُتّے رکھ کے اوہدے مُنھ نال لایا۔
Punjabi Standard Bible (Punjabi Standard Bible) 2023
ਉੱਥੇ ਸਿਰਕੇ ਦਾ ਭਰਿਆ ਇੱਕ ਭਾਂਡਾ ਰੱਖਿਆ ਸੀ, ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਤਰ ਕੀਤਾ ਹੋਇਆ ਜ਼ੂਫੇ ਦੀ ਟਹਿਣੀ ਉੱਤੇ ਰੱਖ ਕੇ ਉਸ ਦੇ ਮੂੰਹ ਨੂੰ ਲਾਇਆ।