John 2:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਹੂਦੀਆਂ ਨੇ ਉੱਤਰ ਦਿੱਤਾ, “ਇਸ ਹੈਕਲ ਨੂੰ ਬਣਾਉਣ ਵਿੱਚ ਛਿਆਲੀ ਸਾਲ ਲੱਗੇ ਹਨ, ਕੀ ਤੂੰ ਇਸ ਨੂੰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦੇਵੇਂਗਾ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਯਹੂਦੀਆਂ ਨੇ ਕਿਹਾ, “ਇਸ ਹੈਕਲ ਨੂੰ ਬਣਾਉਣ ਲਈ ਛਿਆਲੀ ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨ ਦਿਨ ਵਿੱਚ ਖੜ੍ਹਾ ਕਰ ਸੱਕਦੇ ਹੋ?”
Punjabi Bible 2016 - ਪਵਿੱਤਰ ਬਾਈਬਲ O.V.
ਤਦ ਯਹੂਦੀਆਂ ਨੇ ਕਿਹਾ, ਛਿਤਾਹਲੀਆਂ ਵਰਿਹਾਂ ਵਿੱਚ ਇਹ ਹੈਕਲ ਬਣੀ ਸੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾॽ
Punjabi ERV
ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੂਦੀਆਂ ਨੇ ਆਖਿਆ, “ਇਹ ਹੈਕਲ ਬਣਾਉਣ ਲਈ 46 ਸਾਲ ਲੱਗੇ, ਕੀ ਤੁਸੀਂ ਇਸ ਦਾ ਨਿਰਮਾਣ ਤਿੰਨਾਂ ਦਿਨ ਵਿੱਚ ਕਰ ਦਿਓਗੇ?”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد یہُودِیاں آکھیا۔ چھتالیاں ورھیاں وِچ ایہہ ہیکل بنی سی تے تُوں اوہنوں تِنّاں دِناں وِچ کھلا کریں گا؟
Punjabi Standard Bible (Punjabi Standard Bible) 2023
ਤਦ ਯਹੂਦੀਆਂ ਨੇ ਕਿਹਾ, “ਇਹ ਹੈਕਲ ਛਿਆਲੀਆਂ ਸਾਲਾਂ ਵਿੱਚ ਬਣੀ ਸੀ; ਕੀ ਤੂੰ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰੇਂਗਾ?”