John 2:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮੱਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮੱਟ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਜਲ ਰੱਖਿਆ ਜਾ ਸੱਕਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਰੱਖੇ ਹੋਏ ਸਨ । ਹਰ ਇੱਕ ਮੱਟ ਵਿੱਚ ਲਗਭਗ ਇੱਕ ਕੁਵਿੰਟਲ ਪਾਣੀ ਪੈ ਸਕਦਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਯਹੂਦੀ ਰਸਮ ਦੇ ਅਨੁਸਾਰ ਸ਼ੁੱਧ ਕਰਨ ਲਈ ਪਾਣੀ ਦੇ ਛੇ ਪੱਥਰ ਦੇ ਬਰਤਨ ਰੱਖੇ ਹੋਏ ਸਨ। ਹਰ ਇੱਕ ਬਰਤਨ ਵਿੱਚ ਲਗਭਗ ਸੌ ਸਵਾ ਸੌ ਲੀਟਰ ਪਾਣੀ ਪੈ ਸਕਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ ਦੋ ਯਾ ਤਿੰਨ ਮਣ ਜਲ ਪੈਂਦਾ ਸੀ
Punjabi ERV
ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮਟ੍ਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮਟ੍ਟ ਸ਼ੁਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ੍ਟ ਵਿੱਚ 100 ਲੀਟਰ ਤੋਂ ਲੈਕੇ 150 ਲੀਟਰ ਤੱਕ ਜਲ ਰੱਖਿਆ ਜਾ ਸਕਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਥਾਂ ਤੇ ਪੱਥਰ ਦੇ ਛੇ ਵੱਡੇ ਪਾਣੀ ਦੇ ਮਟਕੇ ਸਨ। ਯਹੂਦੀ ਇਸ ਤਰ੍ਹਾਂ ਦੇ ਮੱਟਕੇ ਸ਼ੁੱਧੀਕਰਣ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਮੱਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس تھاں پتّھر دے چھ مَٹ یہُودِیاں دے نہاؤن دھون دی رسم دے سببّوں دھرے ہوئے سن پئی ہر اِک وِچ دو یا تِنّ تِنّ مَن پَیندے سن۔
Punjabi Standard Bible (Punjabi Standard Bible) 2023
ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਪਏ ਹੋਏ ਸਨ। ਹਰੇਕ ਵਿੱਚ ਅੱਸੀ ਤੋਂ ਇੱਕ ਸੌ ਵੀਹ ਲੀਟਰ ਤੱਕ ਪਾਣੀ ਪੈਂਦਾ ਸੀ।