John 2:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਉਹ ਜਲ ਚਖ ਕੇ ਵੇਖਿਆ। ਉਹ ਮੈਅ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈਅ ਕਿੱਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪ੍ਰਧਾਨ ਨੇ ਉਸ ਪਾਣੀ ਦਾ ਸਵਾਦ ਚੱਖਿਆ ਜੋ ਮੈਅ ਬਣ ਚੁੱਕਾ ਸੀ । ਉਹ ਨਹੀਂ ਜਾਣਦਾ ਸੀ ਕਿ ਇਹ ਮੈਅ ਕਿੱਥੋਂ ਆਈ ਹੈ । ਪਰ ਉੁਹ ਨੌਕਰ ਜਿਹਨਾਂ ਨੇ ਇਹ ਪਾਣੀ ਕੱਢਿਆ ਸੀ, ਜਾਣਦੇ ਸਨ । ਇਸ ਲਈ ਪ੍ਰਧਾਨ ਨੇ ਲਾੜੇ ਨੂੰ ਸੱਦਿਆ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਭੋਜਨ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਚਖਿਆ ਤੇ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਸੀ। ਉਸਨੂੰ ਪਤਾ ਨਹੀਂ ਸੀ ਕਿ ਇਹ ਦਾਖਰਸ ਕਿੱਥੋਂ ਆਇਆ ਹੈ, ਪਰ ਜਿਨ੍ਹਾਂ ਨੌਕਰਾਂ ਨੇ ਉਸਨੂੰ ਕੱਢਿਆ ਸੀ, ਉਹ ਜਾਣਦੇ ਸਨ ਤਦ ਭੋਜਨ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਵਾਇਆ
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਸਭਾ ਦੇ ਪਰਧਾਨ ਨੇ ਉਹ ਜਲ ਜਿਹੜਾ ਮੈ ਬਣ ਗਿਆ ਸੀ ਚੱਖਿਆ ਅਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਰ ਟਹਿਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਸਭਾ ਦੇ ਪਰਧਾਨ ਨੇ ਲਾੜੇ ਨੂੰ ਸੱਦ ਕੇ
Punjabi ERV
ਉਸਨੇ ਉਹ ਜਲ ਚਖ ਕੇ ਵੇਖਿਆ। ਉਹ ਮੈ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈ ਕਿਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਵਤ ਦੇ ਪਰਧਾਨ ਨੇ ਲਾਡ਼ੇ ਨੂੰ ਸਦਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ। ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد مجلس دے سردار اوس پانی نُوں چَکھّیا جیہڑا انگور دا رَس بن گیا سی تے نئیں جان دا سی پئی ایہہ کِتّھوں آئی اے (پر نوکر جِنہاں پانی کڈھیا سی جان دے سن) تَد مجلس دے سردار نیں لاڑے نُوں سَدّ کے اوہنوں آکھیا۔
Punjabi Standard Bible (Punjabi Standard Bible) 2023
ਜਦੋਂ ਭੋਜ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਜੋ ਦਾਖਰਸ ਬਣ ਗਿਆ ਸੀ ਚੱਖਿਆ ਅਤੇ ਨਾ ਜਾਣਿਆ ਕਿ ਇਹ ਕਿੱਥੋਂ ਆਇਆ ਹੈ (ਪਰ ਸੇਵਕ ਜਿਨ੍ਹਾਂ ਨੇ ਉਸ ਪਾਣੀ ਨੂੰ ਕੱਢਿਆ ਸੀ, ਜਾਣਦੇ ਸਨ) ਤਾਂ ਉਸ ਨੇ ਲਾੜੇ ਨੂੰ ਸੱਦਿਆ