John 20:12 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮਰਿਯਮ ਨੇ ਦੂਤ ਸਫ਼ੇਦ ਪੋਸ਼ਾਕ ਪਾਏ ਹੋਏ ਵੇਖੇ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਪਾਇਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਬੈਠਾ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ ਜਿੱਥੇ ਯਿਸੂ ਦੀ ਲਾਸ਼ ਸੀ, ਬੈਠੇ ਹੋਏ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਅਤੇ ਦੂਜੇ ਨੂੰ ਪੈਰਾਂ ਵੱਲ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ, ਜਿੱਥੇ ਯਿਸ਼ੂ ਦਾ ਸਰੀਰ ਰੱਖਿਆ ਹੋਇਆ ਸੀ, ਇੱਕ ਦੂਤ ਉਸ ਦੇ ਸਿਰ ਵਾਲੇ ਪਾਸੇ ਸੀ, ਅਤੇ ਦੂਸਰਾ ਉਸ ਦੇ ਪੈਰਾਂ ਵਾਲੇ ਪਾਸੇ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਕੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ ਇੱਕ ਸਿਰਹਾਣੇ ਅਤੇ ਦੂਜਾ ਪੁਆਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਬੈਠੇ ਹਨ
Punjabi ERV
ਮਰਿਯਮ ਨੇ ਦੂਤ ਸਫ਼ੇਦ ਪੋਸ਼ਾਕ ਪਾਏ ਹੋਏ ਵੇਖੇ, ਉਹ ਉਥੇ ਬੈਠੇ ਹੋਏ ਸਨ ਜਿਥੇ ਯਿਸੂ ਦਾ ਸ਼ਰੀਰ ਪਾਇਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਬੈਠਾ ਸੀ ਤੇ ਦੂਜਾ ਦੂਤ ਉਸਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਰੱਖਿਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی دو فرِشتے چِٹّے کپڑے پائے ہوئے اِک سرہانے تے دُوجا پیندانے جِتّھے یِسُوع دی لوتھ پئی سی۔ بَیٹھے نیں۔
Punjabi Standard Bible (Punjabi Standard Bible) 2023
ਅਤੇ ਜਿੱਥੇ ਯਿਸੂ ਦੀ ਲਾਸ਼ ਪਈ ਸੀ ਉੱਥੇ ਦੋ ਸਵਰਗਦੂਤਾਂ ਨੂੰ ਸਫ਼ੇਦ ਵਸਤਰਾਂ ਵਿੱਚ ਬੈਠੇ ਵੇਖਿਆ; ਇੱਕ ਸਿਰ੍ਹਾਣੇ ਵੱਲ ਅਤੇ ਇੱਕ ਪੈਰਾਂ ਵੱਲ।