John 21:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਟੁੱਟਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸ਼ਮਊਨ ਨੇ ਕਿਸ਼ਤੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ ਜਿਹਨਾਂ ਦੀ ਗਿਣਤੀ ਇੱਕ ਸੌ ਤਰਵੰਜਾ ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ । ਇੰਨੀਆਂ ਮੱਛੀਆਂ ਹੋਣ ਦੇ ਕਾਰਨ ਵੀ ਜਾਲ ਨਾ ਫਟਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸ਼ਿਮਓਨ ਪਤਰਸ ਨੇ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਕਿਨਾਰੇ ਵੱਲ ਖਿੱਚ ਲਿਆ, ਜੋ ਕੀ ਇੱਕ ਸੌ ਤਰਵੰਜਾ ਵੱਡੀਆਂ ਮੱਛੀਆਂ ਨਾਲ ਭਰੀਆਂ ਹੋਈਆਂ ਸੀ। ਬਹੁਤ ਸਾਰੀਆਂ ਮੱਛੀਆਂ ਹੋਣ ਦੇ ਬਾਵਜੂਦ ਵੀ ਜਾਲ ਪਾਟਿਆ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਉਸ ਜਾਲ ਨੂੰ ਜਮੀਨ ਤੇ ਖਿੱਚਿਆ ਜਿਹ ਦੇ ਵਿੱਚ ਇੱਕ ਸੌ ਤ੍ਰਿਵੰਜਾ ਵੱਡੀਆਂ ਵੱਡੀਆਂ ਮੱਛੀਆਂ ਭਰੀਆਂ ਹੋਈਆਂ ਸਨ ਅਤੇ ਐੱਨੀਆਂ ਮੱਛੀਆਂ ਹੁੰਦਿਆ ਵੀ ਉਹ ਜਾਲ ਨਾ ਟੁੱਟਿਆ
Punjabi ERV
ਸ਼ਮਊਨ ਪਤਰਸ ਬੇਡ਼ੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿਚ੍ਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮਛੀਆਂ ਬਡ਼ੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਪਾਟਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ਼ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ, ਭਾਵੇਂ ਮੱਛੀਆਂ ਬੜੀਆਂ ਵੱਡੀਆਂ ਸਨ, ਪਰ ਜਾਲ਼ ਤਾਂ ਵੀ ਨਾ ਟੁੱਟਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو شمعُون پطرس بیڑی اُتّے چڑھ کے جال نُوں زمین اُتّے کھِچّیا۔ تے اوہ اِک سَو ترونجاں وڈّیاں مچھّیاں نال بھریا ہویا سی۔ تے بھانویں اینِیاں سارِیاں سن پر جال نا ٹُٹّا۔
Punjabi Standard Bible (Punjabi Standard Bible) 2023
ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਇੱਕ ਸੌ ਤ੍ਰਿਵੰਜਾ ਵੱਡੀਆਂ ਮੱਛੀਆਂ ਦੇ ਭਰੇ ਜਾਲ਼ ਨੂੰ ਜ਼ਮੀਨ 'ਤੇ ਖਿੱਚ ਲਿਆਂਦਾ ਅਤੇ ਐਨੀਆਂ ਜ਼ਿਆਦਾ ਹੋਣ 'ਤੇ ਵੀ ਜਾਲ਼ ਨਾ ਟੁੱਟਿਆ।