John 21:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਵ੍ਹਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸੋ ਇਹ ਗੱਲ ਭਰਾਵਾਂ ਵਿੱਚ ਫੈਲ ਗਈ ਕਿ ਉਹ ਚੇਲਾ ਕਦੀ ਨਹੀਂ ਮਰੇਗਾ । ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ ਸਗੋਂ ਇਹ ਕਿ, “ਜੇਕਰ ਮੇਰੀ ਮਰਜ਼ੀ ਹੋਵੇ ਕਿ ਉਹ ਮੇਰੇ ਆਉਣ ਤੱਕ ਜਿਊਂਦਾ ਰਹੇ ਪਰ ਇਸ ਤੋਂ ਤੈਨੂੰ ਕੀ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਚੇਲੇ ਭਾਈਚਾਰੇ ਵਿੱਚ ਇਹ ਗੱਲ ਫੈਲ ਗਈ ਕਿ ਉਹ ਚੇਲਾ ਨਹੀਂ ਮਰੇਗਾ। ਪਰ ਮਸੀਹ ਯਿਸ਼ੂ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ। ਉਹਨਾਂ ਨੇ ਸਿਰਫ ਇਹ ਕਿਹਾ ਸੀ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੁਹਾਨੂੰ ਇਸ ਨਾਲ ਕੀ?”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲੇ ਨਾ ਮਰੂ। ਪਰ ਯਿਸੂ ਨੇ ਉਹ ਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ ਪਰ ਇਹ ਕਿ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀॽ।।
Punjabi ERV
ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ?”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد بھراواں وِچ ایہہ گلّ مشہُور ہوگئی پئی اوہ شاگِرد نا مرے گا پر یِسُوع اوہنوں ایہہ نئیں سی آکھیا پئی ایہہ نا مرے گا پر ایہہ پئی جے میری مرضی ہوئے پئی ایہہ میرے آؤن تِیکر اے تے تینُوں کِیہ؟
Punjabi Standard Bible (Punjabi Standard Bible) 2023
ਇਸ ਲਈ ਭਾਈਆਂ ਵਿੱਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਮਰੇਗਾ ਨਹੀਂ, ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਮਰੇਗਾ ਨਹੀਂ, ਸਗੋਂ ਇਹ ਕਿ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ?