John 21:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਚੇਲਾ ਜਿਸ ਨੂੰ ਯਿਸੂ ਨੇ ਪਿਆਰ ਕੀਤਾ ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮੱਛੀਆਂ ਫ਼ੜਦੇ ਹੋਏ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ।)
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਉਸ ਨੇ ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹਨ!” ਜਦੋਂ ਪਤਰਸ ਨੇ ਇਹ ਸੁਣਿਆ ਕਿ ਇਹ ਪ੍ਰਭੂ ਹਨ, ਤਾਂ ਉਸ ਨੇ ਆਪਣਾ ਕੱਪੜਾ ਲੱਕ ਦੁਆਲੇ ਬੰਨ੍ਹਿਆ ਕਿਉਂਕਿ ਉਸ ਨੇ ਸਾਰੇ ਕੱਪੜੇ ਉਤਾਰੇ ਹੋਏ ਸਨ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਦੇ ਉਸ ਪਿਆਰੇ ਚੇਲੇ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹਨ!” ਇਹ ਸੁਣਦੇ ਹੀ ਕਿ ਉਹ ਪ੍ਰਭੂ ਹੈ, ਸ਼ਿਮਓਨ ਪਤਰਸ ਨੇ ਆਪਣਾ ਬਾਹਰੀ ਕੱਪੜਾ ਲਪੇਟਿਆ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਸ ਸਮੇਂ ਉਹ ਅੱਧੇ ਕੱਪੜਿਆਂ ਵਿੱਚ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਉਸ ਚੇਲੇ ਨੇ ਜਿਹ ਦੇ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਆਖਿਆ, ਇਹ ਤਾਂ ਪ੍ਰਭੁ ਹੈ! ਸੋ ਜਾਂ ਸ਼ਮਊਨ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੁ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹ ਨੇ ਉੱਤੇ ਦਾ ਲੀੜਾ ਲੱਕ ਨਾਲ ਬੰਨ੍ਹ ਕੇ ਝੀਲ ਵਿੱਚ ਛਾਲ ਮਾਰੀ
Punjabi ERV
ਉਹ ਚੇਲਾ ਜਿਸਨੂੰ ਯਿਸੂ ਨੇ ਪਿਆਰ ਕੀਤਾ ਉਸਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸਨੇ ਆਪਣਾ ਕੱਪਡ਼ਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮਛੀਆਂ ਫ਼ਡ਼ਦੇ ਹੋਏ ਉਸਨੇ ਆਪਣੇ ਕੱਪਡ਼ੇ ਲਾਹੇ ਹੋਏ ਸਨ।)
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਸ਼ਮਊਨ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی اوہ شاگِرد جِہنُوں یِسُوع پیار کر دا سی پطرس نُوں آکھن لگّا ایہہ تے خُداوند اے۔ سو جد شمعُون پطرس ایہہ سُنیا پئی ایہہ خُداوند اے تَد اپنا کپڑا لکّ نال بَنّھ لیا کیوں جو ننگا سی تے سمُندر وِچ چھال ماری۔
Punjabi Standard Bible (Punjabi Standard Bible) 2023
ਤਦ ਉਸ ਚੇਲੇ ਨੇ ਜਿਸ ਨਾਲ ਯਿਸੂ ਪਿਆਰ ਕਰਦਾ ਸੀ, ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹੈ ਤਾਂ ਉਸ ਨੇ ਆਪਣਾ ਬਾਹਰੀ ਵਸਤਰ ਲੱਕ ਨਾਲ ਬੰਨ੍ਹਿਆ ਕਿਉਂਕਿ ਉਹ ਨੰਗਾ ਸੀ ਅਤੇ ਝੀਲ ਵਿੱਚ ਕੁੱਦ ਪਿਆ।