John 21:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚੱਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ ਖਿੱਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਦੂਜੇ ਚੇਲੇ ਕਿਸ਼ਤੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚਦੇ ਰਹੇ ਕਿਉਂਕਿ ਉਹ ਕੰਢੇ ਤੋਂ ਬਹੁਤ ਦੂਰ ਨਹੀਂ ਸਨ । ਕੇਵਲ ਕੋਈ ਦੋ ਕੁ ਸੌ ਮੀਟਰ ਦੀ ਦੂਰੀ ਤੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਬਾਕੀ ਚੇਲੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚ ਕੇ ਕਿਸ਼ਤੀ ਤੇ ਕਿਨਾਰੇ ਉੱਤੇ ਆਏ। ਉਹ ਧਰਤੀ ਤੋਂ ਬਹੁਤ ਜ਼ਿਆਦਾ ਨਹੀਂ ਸਿਰਫ ਸੌ ਗਜ਼ ਦੂਰ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ ਵਿੱਚੇ ਆਏ ਕਿਉਂਕਿ ਓਹ ਜਮੀਨ ਤੋਂ ਦੂਰ ਨਹੀਂ ਪਰ ਦੋਕੁ ਸੌ ਹੱਥ ਦੀ ਵਿੱਥ ਤੇ ਸੀ
Punjabi ERV
ਦੂਜੇ ਚੇਲੇ ਬੇਡ਼ੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮਛੀਆਂ ਦਾ ਭਰਿਆ ਹੋਇਆ ਜਾਲ ਖਿਚ੍ਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ਼ ਖਿੱਚਣ ਲੱਗੇ। ਉਹ ਕੰਡੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ہور شاگِرد مچھّیاں دا جال کھِچّدے ہوئے نِکّی بیڑی وِچ آئے ایس لئی پئی اوہ کنڈھے توں دُراڈے نئیں سن پر دوکوُ سَو ہتّھ دی وِتھ سی۔
Punjabi Standard Bible (Punjabi Standard Bible) 2023
ਪਰ ਦੂਜੇ ਚੇਲੇ ਮੱਛੀਆਂ ਦੇ ਜਾਲ਼ ਨੂੰ ਖਿੱਚਦੇ ਹੋਏ ਕਿਸ਼ਤੀ ਵਿੱਚ ਆ ਗਏ, ਕਿਉਂਕਿ ਉਹ ਜ਼ਮੀਨ ਤੋਂ ਜ਼ਿਆਦਾ ਨਹੀਂ ਪਰ ਲਗਭਗ ਦੋ ਸੌ ਹੱਥ ਦੀ ਦੂਰੀ 'ਤੇ ਸਨ।