John 3:29 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਲਾੜੀ ਕੇਵਲ ਲਾੜੇ ਵਾਸਤੇ ਹੀ ਹੈ। ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾੜੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਲਾੜਾ ਉਹ ਹੈ ਜਿਸ ਦੀ ਵਹੁਟੀ ਹੈ । ਜੋ ਕੋਲ ਖੜ੍ਹਾ ਹੁੰਦਾ ਹੈ ਅਤੇ ਉਸ ਦੀ ਸੁਣਦਾ ਹੈ ਉਹ ਉਸ ਦਾ ਮਿੱਤਰ ਹੈ । ਉਹ ਲਾੜੇ ਦੀ ਆਵਾਜ਼ ਨੂੰ ਸੁਣ ਕੇ ਬਹੁਤ ਖ਼ੁਸ਼ ਹੁੰਦਾ ਹੈ । ਮੇਰੀ ਇਹ ਖ਼ੁਸ਼ੀ ਪੂਰੀ ਹੋ ਗਈ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਲਾੜੀ ਲਾੜੇ ਦੀ ਹੁੰਦੀ ਹੈ। ਪਰ ਲਾੜੇ ਦੇ ਨਾਲ ਉਸ ਦੇ ਮਿੱਤਰ ਉਸ ਦਾ ਸ਼ਬਦ ਸੁਣ ਕੇ ਬਹੁਤ ਆਨੰਦ ਹੁੰਦੇ ਹਨ। ਅਤੇ ਮੇਰਾ ਇਹ ਆਨੰਦ ਹੁਣ ਪੂਰਾ ਹੋ ਗਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਹ ਦੀ ਵਹੁਟੀ ਹੈ ਉਹੋ ਲਾੜਾ ਹੁੰਦਾ ਹੈ ਪਰ ਲਾੜੇ ਦੇ ਮਿੱਤਰ ਜੋ ਖੜੇ ਹੋ ਕੇ ਉਹ ਦੀ ਸੁਣਦਾ ਹੈ ਲਾੜੇ ਦੀ ਅਵਾਜ਼ ਨਾਲ ਵੱਡਾ ਅਨੰਦ ਹੁੰਦਾ ਹੈ ਸੋ ਮੇਰਾ ਇਹ ਅਨੰਦ ਪੂਰਾ ਹੋਇਆ ਹੈ
Punjabi ERV
ਲਾਡ਼ੀ ਕੇਵਲ ਲਾਡ਼ੇ ਵਾਸਤੇ ਹੀ ਹੈ। ਲਾਡ਼ੇ ਦਾ ਜੋ ਮਿੱਤਰ ਲਾਡ਼ੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾਡ਼ੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾਡ਼ੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਲਾੜੀ ਕੇਵਲ ਲਾੜੇ ਦੀ ਹੁੰਦੀ ਹੈ, ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਫਿਰ ਬਹੁਤ ਖੁਸ਼ ਹੁੰਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جِہدے کول وَوہٹی اے اوہو لاڑا ہوندا اے پر لاڑے دا یار جیہڑا کھلو کے اوہدی گلّ سُندا اے لاڑے دی اواز نال بڑا خُوش ہوندا اے۔ سو میری ایہہ خُوشی پُوری ہوئی اے۔
Punjabi Standard Bible (Punjabi Standard Bible) 2023
ਜਿਸ ਦੀ ਲਾੜੀ ਹੈ ਉਹੀ ਲਾੜਾ ਹੈ, ਪਰ ਲਾੜੇ ਦਾ ਮਿੱਤਰ ਜੋ ਖੜ੍ਹਾ ਹੋ ਕੇ ਉਸ ਦੀ ਸੁਣਦਾ ਹੈ ਉਹ ਲਾੜੇ ਦੀ ਅਵਾਜ਼ ਦੇ ਕਾਰਨ ਅਤਿ ਪ੍ਰਸੰਨ ਹੁੰਦਾ ਹੈ। ਇਸ ਲਈ ਮੇਰਾ ਇਹ ਅਨੰਦ ਪੂਰਾ ਹੋਇਆ ਹੈ।