John 3:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨਿਕੋਦੇਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਜੰਮ ਸੱਕਦਾ ਹੈ? ਨਿਸ਼ਚਿਤ ਹੀ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰ ਨਹੀਂ ਵੜ ਸੱਕਦਾ!”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਨਿਕੁਦੇਮੁਸ ਨੇ ਪੁੱਛਿਆ, “ਇੱਕ ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਉਹ ਦੁਬਾਰਾ ਕਿਸ ਤਰ੍ਹਾਂ ਜਨਮ ਲੈ ਸਕਦਾ ਹੈ? ਕੀ ਇਹ ਹੋ ਸਕਦਾ ਹੈ ਕਿ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਜਾਵੇ ਅਤੇ ਦੁਬਾਰਾ ਜਨਮ ਲਵੇ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਿਕੋਦੇਮਾਸ ਨੇ ਯਿਸ਼ੂ ਨੂੰ ਪੁੱਛਿਆ, “ਜੇ ਕੋਈ ਵਿਅਕਤੀ ਪਹਿਲਾਂ ਤੋਂ ਹੀ ਬਜ਼ੁਰਗ ਹੋਵੇ ਤਾਂ ਦੁਬਾਰਾ ਜਨਮ ਕਿਵੇਂ ਲੈ ਸਕਦਾ ਹੈ, ਕੀ ਉਹ ਨਵਾਂ ਜਨਮ ਲੈਣ ਲਈ ਫੇਰ ਆਪਣੀ ਮਾਤਾ ਦੀ ਕੁੱਖ ਵਿੱਚ ਪਰਵੇਸ਼ ਕਰੇ?”
Punjabi Bible 2016 - ਪਵਿੱਤਰ ਬਾਈਬਲ O.V.
ਨਿਕੁਦੇਮਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ਜੰਮ ਸੱਕਦਾ ਹੈ? ਕੀ ਇਹ ਹੋ ਸੱਕਦਾ ਹੈ ਕਿ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰੀ ਜਾਵੇ ਅਤੇ ਜੰਮੇॽ
Punjabi ERV
ਨਿਕੋਦੇਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁਢਾ ਹੈ ਤਾਂ ਉਹ ਕਿਵੇਂ ਜੰਮ ਸਕਦਾ ਹੈ? ਨਿਸ਼ਚਿਤ ਹੀ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁਖ ਵਿੱਚ ਦੂਸਰੀ ਵਾਰ ਨਹੀਂ ਵਡ਼ ਸਕਦਾ!”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਨਿਕੋਦਿਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਸਕਦਾ ਹੈ? ਕੀ ਇਹ ਸਕਦਾ ਜੋ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰੀ ਜਾਵੇ?”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نِیکُدِیمُس اوہنوں آکھیا بندہ جد بُڈّھا ہوگیا تے اوہ کِیویں جَم سکدا اے؟ کوئی اپنی ماں دے ڈِھڈ وِچ دُوجی وار جا سکدا اے تے جَم سکدا اے؟
Punjabi Standard Bible (Punjabi Standard Bible) 2023
ਨਿਕੁਦੇਮੁਸ ਨੇ ਉਸ ਨੂੰ ਪੁੱਛਿਆ, “ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਕਿਵੇਂ ਜਨਮ ਲੈ ਸਕਦਾ ਹੈ? ਕੀ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਪਵੇ ਅਤੇ ਜਨਮ ਲਵੇ?”