John 4:27 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਐਨ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ। ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ?” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਸਮੇਂ ਤੱਕ ਯਿਸੂ ਦੇ ਚੇਲੇ ਆ ਗਏ ਅਤੇ ਇਹ ਦੇਖ ਕੇ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਹੇ ਹਨ, ਉਹਨਾਂ ਨੂੰ ਬਹੁਤ ਹੈਰਾਨੀ ਹੋਈ ਪਰ ਕਿਸੇ ਨੇ ਯਿਸੂ ਤੋਂ ਨਾ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?” ਜਾਂ “ਤੁਸੀਂ ਇਸ ਔਰਤ ਨਾਲ ਕਿਉਂ ਗੱਲਾਂ ਕਰ ਰਹੇ ਹੋ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਯਿਸ਼ੂ ਦੇ ਚੇਲੇ ਵਾਪਸ ਆਏ ਅਤੇ ਉਹਨਾਂ ਨੂੰ ਔਰਤ ਨਾਲ ਗੱਲ ਕਰਦਿਆਂ ਵੇਖ ਕੇ ਹੈਰਾਨ ਹੋਏ। ਪਰ ਕਿਸੇ ਨੇ ਨਹੀਂ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?” ਜਾਂ, “ਤੁਸੀਂ ਉਸ ਨਾਲ ਕਿਉਂ ਗੱਲ ਕਰ ਰਹੇ ਹੋ?”
Punjabi Bible 2016 - ਪਵਿੱਤਰ ਬਾਈਬਲ O.V.
ਇੰਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀਂ ਨਾਲ ਗੱਲਾਂ ਕਰਦਾ ਹੈ ਤਾਂ ਵੀ ਕਿਨੇ ਨਾ ਆਖਿਆ ਭਈ ਤੂੰ ਕੀ ਮੰਗਦਾ ਹੈਂ ਯਾ ਇਸ ਨਾਲ ਕਿਉਂ ਗੱਲਾਂ ਕਰਦਾ ਹੈਂ ॽ
Punjabi ERV
ਐਨ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ। ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ?” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਐਨੇ ਨੂੰ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ। ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ?” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ?”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اینے نُوں اوہدے شاگِرد آگئے تے حَیران ہوئے پئی اوہ عورت نال گلّاں کر دا اے۔ تَد وی کِسے نا آکھیا پئی تُوں کِیہ چاہنا ایں؟ یا تُوں کیوں اوہدے نال گلّاں کرنا ایں؟
Punjabi Standard Bible (Punjabi Standard Bible) 2023
ਐਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਹੈਰਾਨ ਹੋਏ ਕਿ ਉਹ ਇੱਕ ਔਰਤ ਨਾਲ ਗੱਲਾਂ ਕਰ ਰਿਹਾ ਹੈ। ਪਰ ਫਿਰ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਕੀ ਚਾਹੁੰਦਾ ਹੈਂ, ਜਾਂ ਤੂੰ ਉਸ ਦੇ ਨਾਲ ਕਿਉਂ ਗੱਲਾਂ ਕਰਦਾ ਹੈਂ।