John 4:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਸਾਮਰੀ ਔਰਤ ਨੇ ਆਖਿਆ, “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ, “ਮੈਂ ਸਾਮਰੀ ਔਰਤ ਹਾਂ ਅਤੇ ਤੁਸੀਂ ਯਹੂਦੀ ਹੋ । ਫਿਰ ਤੁਸੀਂ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਹੇ ਹੋ?” (ਕਿਉਂਕਿ ਯਹੂਦੀਆਂ ਅਤੇ ਸਾਮਰੀਆਂ ਵਿੱਚ ਕੋਈ ਮਿਲਵਰਤਣ ਨਹੀਂ ਸੀ ।)
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਸਾਮਰਿਯਾ ਵਾਸੀ ਔਰਤ ਨੇ ਯਿਸ਼ੂ ਨੂੰ ਆਖਿਆ, “ਮੈਂ ਸ਼ਮਰਿਯਾ ਵਾਸੀ ਹਾਂ ਅਤੇ ਤੁਸੀਂ ਇੱਕ ਯਹੂਦੀ ਹੋ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ।” ਕਿਉਂਕਿ ਯਹੂਦੀ ਸ਼ਮਰਿਯਾ ਵਾਸੀਆਂ ਨਾਲ ਕੋਈ ਮੇਲ ਨਹੀਂ ਰੱਖਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਸ ਸਾਮਰੀ ਤੀਵੀਂ ਨੇ ਉਹ ਨੂੰ ਆਖਿਆ, ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂॽ ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ
Punjabi ERV
ਉਸ ਸਾਮਰੀ ਔਰਤ ਨੇ ਆਖਿਆ, “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਸਾਮਰੀ ਔਰਤ ਨੇ ਆਖਿਆ, “ਮੈਂ ਸਾਮਰੀ ਹਾਂ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوہ سامری عورت اوہنوں آکھن لگّی تُوں یہُودی ہو کے میرے کولوں جیہڑی سامری آں پانی کِس طرح منگنا ایں؟ (ایس لئی پئی یہُودی لوک سامریاں نال نئیں وَرتدے۔)
Punjabi Standard Bible (Punjabi Standard Bible) 2023
ਤਦ ਸਾਮਰੀ ਔਰਤ ਨੇ ਉਸ ਨੂੰ ਕਿਹਾ, “ਤੂੰ ਯਹੂਦੀ ਹੋ ਕੇ ਮੇਰੇ ਤੋਂ ਜੋ ਸਾਮਰੀ ਔਰਤ ਹਾਂ, ਪੀਣ ਲਈ ਕਿਵੇਂ ਮੰਗਦਾ ਹੈਂ?” (ਕਿਉਂਕਿ ਯਹੂਦੀ ਸਾਮਰੀਆਂ ਨਾਲ ਕੋਈ ਵਿਹਾਰ ਨਹੀਂ ਰੱਖਦੇ।)