John 5:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢੱਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜਿੱਥੇਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਤਲਾਬ ਹੈ । ਉਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੈਤਸੈਦਾ ਕਹਿੰਦੇ ਹਨ । ਉਸ ਦੇ ਆਲੇ ਦੁਆਲੇ ਪੰਜ ਵਰਾਂਡੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯੇਰੂਸ਼ਲੇਮ ਵਿੱਚ ਭੇਡਾਂ ਦੇ ਦਰਵਾਜ਼ੇ ਕੋਲ ਇੱਕ ਤਲਾਬ ਸੀ। ਇਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਸਨ ਜਿਸਦੇ ਦੁਆਲੇ ਪੰਜ ਬਰਾਂਡੇ ਬਣੇ ਹੋਏ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵੱਜੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਤਜ਼ਥਾ ਕਰਕੇ ਸਦਾਉਂਦਾ ਹੈ ਜਿਹ ਦੇ ਪੰਜ ਦਲਾਨ ਹਨ
Punjabi ERV
ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇਡ਼ੇ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਰੂਸ਼ਲਮ ਵਿੱਚ ਇੱਕ ਤਲਾਬ ਹੈ ਜਿਸ ਦੇ ਪੰਜ ਬਰਾਂਡੇ ਬਣੇ ਹੋਏ ਹਨ। ਇਸ ਤਾਲ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ। ਇਹ ਤਲਾਬ ਭੇਡ ਦਰਵਾਜ਼ੇ ਦੇ ਨੇੜੇ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے یرُوشلِیم وِچ بھیڈاں والے دروازے دے کول اِک حوض اے جِہنُوں عِبرانی بولی وِچ بَیتِ حسدا آکھدے نیں جِہدے پنج برانڈے نیں۔
Punjabi Standard Bible (Punjabi Standard Bible) 2023
ਯਰੂਸ਼ਲਮ ਵਿੱਚ ਭੇਡ ਫਾਟਕ ਦੇ ਕੋਲ ਇੱਕ ਤਲਾਬ ਹੈ ਜੋ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਕਹਾਉਂਦਾ ਹੈ, ਜਿਸ ਦੇ ਪੰਜ ਦਲਾਨ ਹਨ।