John 6:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇੱਕਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਗਲੇ ਦਿਨ ਜਿਹੜੀ ਭੀੜ ਝੀਲ ਦੇ ਦੂਜੇ ਪਾਸੇ ਠਹਿਰੀ ਹੋਈ ਸੀ, ਨੇ ਦੇਖਿਆ ਕਿ ਉੱਥੇ ਇੱਕ ਹੀ ਕਿਸ਼ਤੀ ਸੀ । ਉਹ ਜਾਣਦੇ ਸਨ ਕਿ ਯਿਸੂ ਕਿਸ਼ਤੀ ਵਿੱਚ ਨਹੀਂ ਚੜ੍ਹੇ, ਕੇਵਲ ਉਹਨਾਂ ਦੇ ਚੇਲੇ ਹੀ ਯਿਸੂ ਦੇ ਬਿਨਾਂ ਚਲੇ ਗਏ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਲੇ ਦਿਨ ਜੋ ਲੋਕ ਝੀਲ ਦੇ ਦੂਜੇ ਕੰਡੇ ਤੇ ਠਹਿਰੇ ਸਨ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਇੱਕ ਹੀ ਕਿਸ਼ਤੀ ਸੀ ਅਤੇ ਯਿਸ਼ੂ ਆਪਣੇ ਚੇਲਿਆਂ ਨਾਲ ਉਸ ਵਿੱਚ ਨਹੀਂ ਚੜ੍ਹੇ ਸੀ। ਪਰ ਉਹਨਾਂ ਦੇ ਚੇਲੇ ਹੀ ਉੱਥੋਂ ਇਕੱਲੇ ਚੱਲੇ ਗਏ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਦੂਏ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਖੜੀ ਸੀ ਇਹ ਡਿੱਠਾ ਜੋ ਐਥੇ ਇੱਕ ਬੇੜੀ ਤੋਂ ਬਿਨਾ ਕੋਈ ਹੋਰ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਉਸ ਬੇੜੀ ਉੱਤੇ ਨਾ ਗਿਆ ਪਰ ਇਕੱਲੇ ਉਹ ਦੇ ਚੇਲੇ ਹੀ ਗਏ ਸਨ
Punjabi ERV
ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇਡ਼ੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇਡ਼ੀ ਬੇਡ਼ੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉਥੇ ਕੇਵਲ ਇਹੀ ਇੱਕ ਬੇਡ਼ੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
دُوجے دِن جد اوس بِھیڑ نے جیہڑی سمُندر دے اوس پار کھلوتی سی ویکھیا پئی ایس جگہ اِک چھوٹی جیہی بیڑی دے بِناں ہور کوئی بیڑی نئیں اے۔ تے ایہہ وی پئی یِسُوع اپنے شاگِرداں نال بیڑی اُتّے نئیں گیا۔ پر اوہدے شاگِرد اکلّے ٹُر گئے سن۔
Punjabi Standard Bible (Punjabi Standard Bible) 2023
ਅਗਲੇ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਰਹਿ ਗਈ ਸੀ, ਵੇਖਿਆ ਕਿ ਉੱਥੇ ਇੱਕ ਕਿਸ਼ਤੀ ਤੋਂ ਬਿਨਾਂ ਹੋਰ ਕੋਈ ਕਿਸ਼ਤੀ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਨਹੀਂ ਗਿਆ, ਪਰ ਕੇਵਲ ਉਸ ਦੇ ਚੇਲੇ ਗਏ ਹਨ।