John 7:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉੱਥੇ ਬੜੀ ਭੀੜ ਇੱਕਤਰ ਸੀ, ਕੁਝ ਲੋਕ ਆਪਸ ਵਿੱਚ ਗੁਪਤ ਤੌਰ ਤੇ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ।” ਕੁਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਲੋਕਾਂ ਵਿੱਚ ਯਿਸੂ ਦੇ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ, ਕੁਝ ਕਹਿੰਦੇ ਸਨ, “ਉਹ ਇੱਕ ਭਲਾ ਆਦਮੀ ਹੈ,” ਕੁਝ ਹੋਰ ਕਹਿੰਦੇ ਸਨ, “ਨਹੀਂ, ਉਹ ਲੋਕਾਂ ਨੂੰ ਭਰਮਾਉਂਦਾ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭੀੜ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਬਾਰੇ ਗੱਲਾਂ ਕਰ ਰਹੇ ਸਨ। ਕਈ ਲੋਕਾਂ ਨੇ ਕਿਹਾ, “ਉਹ ਇੱਕ ਚੰਗੇ ਆਦਮੀ ਹਨ।” ਦੂਸਰੇ ਲੋਕਾਂ ਨੇ ਉੱਤਰ ਦਿੱਤਾ, “ਨਹੀਂ, ਉਹ ਲੋਕਾਂ ਨੂੰ ਧੋਖਾ ਦਿੰਦੇ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਲੋਕਾਂ ਵਿੱਚ ਉਹ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕਈਕੁ ਆਖਦੇ ਸਨ ਕਿ ਉਹ ਭਲਾ ਮਾਨਸ ਹੈ ਪਰ ਹੋਰ ਆਖਦੇ ਸਨ, ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ
Punjabi ERV
ਉਥੇ ਬਡ਼ੀ ਭੀਡ਼ ਇਕੱਤਰ ਸੀ, ਕੁਝ ਲੋਕ ਆਪਸ ਵਿੱਚ ਗੁਪਤ ਤੌਰ ਤੇ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ।” ਕੁਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਥੇ ਵੱਡੀ ਭੀੜ ਇਕੱਠੀ ਸੀ, ਕੁਝ ਲੋਕ ਆਪਸ ਵਿੱਚ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ।” ਕੁਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدی بابت بُہت لوکاں وِچ اوہدے مارِیاں بڑی بُڑبُڑ ہوئی۔ کئی آکھدے سن اوہ چَنگا بندہ اے۔ تے کئی آکھدے سن نئیں سگوں اوہ لوکاں نُوں بے راہ کر دا اے۔
Punjabi Standard Bible (Punjabi Standard Bible) 2023
ਲੋਕਾਂ ਵਿੱਚ ਉਸ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕੁਝ ਕਹਿ ਰਹੇ ਸਨ, “ਉਹ ਭਲਾ ਮਨੁੱਖ ਹੈ” ਪਰ ਕੁਝ ਕਹਿ ਰਹੇ ਸਨ, “ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ।”