John 7:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਸ਼ਰ੍ਹਾ ਦੀ ਪਾਲਣਾ ਲਈ ਕਿਸੇ ਵੀ ਵਿਅਕਤੀ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸੱਕਦੀ ਹੈ। ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਵਿਅਕਤੀ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਤੁਸੀਂ ਬਾਲਕ ਦੀ ਸੁੰਨਤ ਸਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਦੀ ਉਲੰਘਣਾ ਨਾ ਹੋਵੇ, ਫਿਰ ਤੁਸੀਂ ਮੇਰੇ ਉੱਤੇ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਸਬਤ ਦੇ ਦਿਨ ਕਿਸੇ ਦੀ ਸੁੰਨਤ ਕੀਤੀ ਜਾਂਦੀ ਹੈ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮੋਸ਼ੇਹ ਦੀ ਬਿਵਸਥਾ ਨੂੰ ਤੋੜਿਆਂ ਨਾ ਜਾਵੇ, ਤੇ ਫਿਰ ਤੁਸੀਂ ਸਬਤ ਦੇ ਦਿਨ ਇੱਕ ਆਦਮੀ ਦੇ ਪੂਰੇ ਸਰੀਰ ਨੂੰ ਚੰਗਾ ਕਰਨ ਲਈ ਮੇਰੇ ਨਾਲ ਨਾਰਾਜ਼ ਕਿਉਂ ਹੋ?
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕੀਤੀ ਜਾਂਦੀ ਹੈ ਇਸ ਕਰਕੇ ਜੋ ਮੂਸਾ ਦੀ ਸ਼ਰਾ ਟੁੱਟ ਨਾ ਜਾਏ ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਖੁਣਸਦੇ ਹੋ ਜੋ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਬਿਲਕੁਲ ਚੰਗਾ ਕੀਤਾॽ
Punjabi ERV
ਇਸ ਲਈ ਸ਼ਰ੍ਹਾ ਦੀ ਪਾਲਣਾ ਲਈ ਕਿਸੇ ਵੀ ਵਿਅਕਤੀ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸਕਦੀ ਹੈ। ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਵਿਅਕਤੀ ਦੇ ਪੂਰੇ ਸ਼ਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਬਿਵਸਥਾ ਦੀ ਪਾਲਣਾ ਲਈ ਕਿਸੇ ਵੀ ਮਨੁੱਖ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸਕਦੀ ਹੈ। ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਮਨੁੱਖ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد سبت دے دِن بندہ سُنتی بہندا اے پئی کِتے مُوسیٰ دی شریعت ٹُٹ نا جائے۔ تُسی ایس لئی میرے اُتّے غُصّے ہوندے ہو پئی مَیں بندے نُوں سبت دے دِن پُورا چَنگا کِیتا؟
Punjabi Standard Bible (Punjabi Standard Bible) 2023
ਜੇ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਇਸ ਲਈ ਕੀਤੀ ਜਾਂਦੀ ਹੈ ਕਿ ਮੂਸਾ ਦੀ ਬਿਵਸਥਾ ਦਾ ਉਲੰਘਣ ਨਾ ਹੋਵੇ, ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਗੁੱਸਾ ਕਰਦੇ ਹੋ ਕਿ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਪੂਰੀ ਤਰ੍ਹਾਂ ਚੰਗਾ ਕੀਤਾ?