John 8:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਵੇਰ-ਸਾਰ ਯਿਸੂ ਮੰਦਰ ਨੂੰ ਮੁੜਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ। ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਗਲੇ ਦਿਨ ਸਵੇਰੇ ਉਹ ਦੁਬਾਰਾ ਹੈਕਲ ਵਿੱਚ ਗਏ । ਸਾਰੇ ਲੋਕ ਉਹਨਾਂ ਦੇ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ । ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਕਰਦੀ ਹੋਈ ਫੜੀ ਗਈ ਸੀ । ਉਹਨਾਂ ਨੇ ਉਸ ਔਰਤ ਨੂੰ ਵਿਚਕਾਰ ਖੜ੍ਹਾ ਕਰ ਕੇ ਕਿਹਾ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਲੇ ਦਿਨ ਸਵੇਰ ਨੂੰ ਯਿਸ਼ੂ ਫਿਰ ਹੈਕਲ ਵਿੱਚ ਗਏ। ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ, ਯਿਸ਼ੂ ਉਹਨਾਂ ਨੂੰ ਉਪਦੇਸ਼ ਦੇਣ ਲੱਗੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸਵੇਰ ਨੂੰ ਉਹ ਹੈਕਲ ਵਿੱਚ ਫੇਰ ਆਇਆ ਅਤੇ ਸਭ ਲੋਕ ਉਹ ਦੇ ਕੋਲ ਆਏ ਅਰ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ
Punjabi ERV
ਸਵੇਰ-ਸਾਰ ਯਿਸੂ ਮੰਦਰ ਨੂੰ ਮੁਡ਼ਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਵੇਰ-ਸਾਰ ਯਿਸੂ ਹੈਕਲ ਵੱਲ ਗਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سویرے فیر ہیکل نُوں گیا۔ تے سارے لوک اوہدے کول آئے۔ تے اوہ بَیہہ کے اوہناں نُوں سکھالن لگّا۔
Punjabi Standard Bible (Punjabi Standard Bible) 2023
ਤੜਕੇ ਉਹ ਫੇਰ ਹੈਕਲ ਵਿੱਚ ਆਇਆ ਤੇ ਸਭ ਲੋਕ ਉਸ ਕੋਲ ਆਉਣ ਲੱਗੇ ਅਤੇ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।