John 8:26 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਤੋਂ ਸੁਣੀਆਂ ਹਨ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਕੋਲ ਤੁਹਾਨੂੰ ਦੱਸਣ ਦੇ ਲਈ ਅਤੇ ਨਿਆਂ ਕਰਨ ਦੇ ਲਈ ਬਹੁਤ ਸਾਰੀਆਂ ਗੱਲਾਂ ਹਨ ਪਰ ਉਹ ਜਿਹਨਾਂ ਨੇ ਮੈਨੂੰ ਭੇਜਿਆ ਹੈ, ਸੱਚੇ ਹਨ ਅਤੇ ਕੇਵਲ ਉਹ ਹੀ ਗੱਲਾਂ ਜੋ ਮੈਂ ਉਹਨਾਂ ਦੇ ਕੋਲੋਂ ਸੁਣੀਆਂ ਹਨ, ਸੰਸਾਰ ਨੂੰ ਦੱਸਦਾ ਹਾਂ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੇਰੇ ਕੋਲ ਬਹੁਤ ਕੁਝ ਹੈ ਤੁਹਾਡੇ ਬਾਰੇ ਵਿੱਚ ਕਹਿਣ ਲਈ ਅਤੇ ਨਿਆਂ ਕਰਨ ਲਈ। ਪਰ ਉਹ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਭਰੋਸੇਯੋਗ ਹਨ, ਅਤੇ ਜੋ ਮੈਂ ਉਹਨਾਂ ਕੋਲੋਂ ਸੁਣਿਆ ਹੈ, ਉਹ ਮੈਂ ਦੁਨੀਆਂ ਨੂੰ ਦੱਸਦਾ ਹਾਂ।”
Punjabi Bible 2016 - ਪਵਿੱਤਰ ਬਾਈਬਲ O.V.
ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਝ ਕਹਿਣਾ ਅਤੇ ਨਿਆਉਂ ਕਰਨਾ ਹੈ ਪਰ ਜਿਨ ਮੈਨੂੰ ਘੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ
Punjabi ERV
ਮੇਰੇ ਕੋਲ ਤੁਹਾਡੇ ਨਿਰਣੇ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸਤੋਂ ਸੁਣੀਆਂ ਹਨ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَینُوں تُہاڈی بابت بُہت کُجھ بولنا تے فیصلہ کرنا اے۔ پر میرا گھلّن والا سَچّا اے۔ تے جیہڑیاں گلّاں مَیں اوہدے کولوں سُنیاں نیں سو ای مَیں دُنیا وِچ بولنا آں۔
Punjabi Standard Bible (Punjabi Standard Bible) 2023
ਮੈਂ ਤੁਹਾਡੇ ਵਿਖੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਅਤੇ ਉਨ੍ਹਾਂ ਦਾ ਨਿਰਣਾ ਕਰਨਾ ਹੈ। ਪਰ ਜਿਸ ਨੇ ਮੈਨੂੰ ਭੇਜਿਆ ਉਹ ਸੱਚਾ ਹੈ ਅਤੇ ਜੋ ਮੈਂ ਉਸ ਤੋਂ ਸੁਣਿਆ, ਉਹੀ ਸੰਸਾਰ ਨੂੰ ਕਹਿੰਦਾ ਹਾਂ।”