John 8:52 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇੱਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਨਾ ਕਿ ਜੇਕਰ ਕੋਈ ਮੇਰੇ ਉਪਦੇਸ਼ ਦਾ ਅਨੁਸਰਣ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ‘ਉਹ ਕਦੇ ਵੀ ਨਹੀਂ ਮਰੇਗਾ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਯਹੂਦੀਆਂ ਨੇ ਯਿਸੂ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਅਸ਼ੁੱਧ ਆਤਮਾ ਹੈ! ਅਬਰਾਹਾਮ ਮਰ ਗਿਆ ਅਤੇ ਸਾਰੇ ਨਬੀ ਵੀ ਪਰ ਤੂੰ ਕਹਿੰਦਾ ਹੈਂ, ‘ਜੇਕਰ ਕੋਈ ਮੇਰੇ ਵਚਨ ਉੱਤੇ ਚੱਲੇਗਾ, ਤਾਂ ਉਹ ਕਦੀ ਵੀ ਮੌਤ ਦਾ ਸਵਾਦ ਨਹੀਂ ਚੱਖੇਗਾ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਹੂਦੀਆਂ ਨੇ ਕਿਹਾ, “ਹੁਣ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਭੂਤ ਹੈ! ਅਬਰਾਹਾਮ ਮਰ ਗਏ ਅਤੇ ਇਸੇ ਤਰ੍ਹਾਂ ਨਬੀ ਵੀ, ਪਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਵੀ ਮੇਰੇ ਬਚਨਾਂ ਤੇ ਚਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਯਹੂਦੀਆਂ ਨੇ ਉਹ ਨੂੰ ਆਖਿਆ, ਹੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈ! ਅਬਰਾਹਾਮ ਮਰ ਗਿਆ, ਨਾਲੇ ਨਬੀ ਵੀ ਅਤੇ ਤੂੰ ਆਖਦਾ ਹੈਂ ਭਈ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੌਤ ਦਾ ਸੁਆਦ ਮੂਲੋਂ ਕਦੇ ਨਾ ਚੱਖੂ
Punjabi ERV
ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਨਾ ਕਿ ਜੇਕਰ ਕੋਈ ਮੇਰੇ ਉਪਦੇਸ਼ ਦਾ ਅਨੁਸਰਣ ਕਰਦਾ ਉਹ ਸਦੀਵੀ ਜੀਵਨ ਪਾਵੇਗਾ। ਉਹ ਕਦੇ ਵੀ ਨਹੀਂ ਮਰੇਗਾ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਦਾ ਹੈਂ ਕਿ ਜੇਕਰ ਕੋਈ ਮੇਰੇ ਬਚਨ ਦੀ ਪਾਲਣਾ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ਉਹ ਕਦੇ ਵੀ ਨਹੀਂ ਮਰੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد یہُودِیاں اوہنوں آکھیا ہُن اساں جان لیا اے پئی تیرے وِچ بد رُوح اے۔ ابرہام نیں بنی تے مر گئے پر تُوں آکھنا ایں پئی جیہڑا میرِیاں گلّاں نُوں مَنّے اوہ کدی وی مَوت دا سواد نا لَئے گا۔
Punjabi Standard Bible (Punjabi Standard Bible) 2023
ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਦੁਸ਼ਟ ਆਤਮਾ ਹੈ। ਅਬਰਾਹਾਮ ਮਰ ਗਿਆ ਅਤੇ ਨਬੀ ਵੀ, ਪਰ ਤੂੰ ਕਹਿੰਦਾ ਹੈਂ, ‘ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਅਨੰਤ ਕਾਲ ਤੱਕ ਕਦੇ ਮੌਤ ਦਾ ਸੁਆਦ ਨਾ ਚੱਖੇਗਾ’।